ਚੂੰਹਟ ਦੇ ਦੋ ਸਾਬਕਾ ਸਰਪੰਚ ਅਤੇ ਅਕਾਲੀ ਵਰਕਰ ਕਾਂਗਰਸ ''ਚ ਸ਼ਾਮਲ

Sunday, Jul 23, 2017 - 07:34 AM (IST)

ਚੂੰਹਟ ਦੇ ਦੋ ਸਾਬਕਾ ਸਰਪੰਚ ਅਤੇ ਅਕਾਲੀ ਵਰਕਰ ਕਾਂਗਰਸ ''ਚ ਸ਼ਾਮਲ

ਦੇਵੀਗੜ੍ਹ - ਹਲਕੇ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਜੋਗਿੰਦਰ ਸਿੰਘ ਕਾਕੜਾ, ਨਵਦੀਪ ਵਿਰਕ ਅਤੇ ਜਰਨੈਲ ਚੂੰਹਟ ਦੀ ਪ੍ਰੇਰਨਾ ਸਦਕਾ ਸਾਬਕਾ ਸਰਪੰਚ ਸਾਹਿਬ ਸਿੰਘ ਵਿਰਕ ਅਤੇ ਬਚਿੱਤਰ ਸਿੰਘ ਪਿੰਡ ਚੂੰਹਟ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਹਲਕਾ ਸਨੌਰ ਕਾਂਗਰਸ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵੱਲੋਂ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਵਰਕਰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਪੰਜਾਬ ਸਰਕਾਰ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਮਿੰਨੀ ਬੱਸਾਂ ਦੇ ਪਰਮਿਟ ਅਤੇ ਟੈਕਸੀਆਂ ਪਾਉੁਣ ਲਈ ਉਪਰਾਲੇ ਕਰ ਰਹੀ ਹੈ। ਹੈਰੀਮਾਨ ਨੇ ਹਲਕਾ ਸਨੌਰ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਪੈਨਸ਼ਨਾਂ, ਆਟਾ-ਦਾਲ ਅਤੇ ਹੋਰ ਦੇ ਸਹੀ ਹੱਕਦਾਰ ਲਈ ਪਿੰਡਾਂ ਵਿਚ ਅਧਿਕਾਰੀਆਂ ਦੇ ਨਾਲ-ਨਾਲ ਵਰਕਰਾਂ ਦੀਆਂ ਤਾਲਮੇਲ ਕਮੇਟੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਇਸ ਦੌਰਾਨ ਗੁਰਬਖਸ਼ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ ਸਾਬਕਾ ਸਰਪੰਚ, ਬਚਿੱਤਰ ਸਿੰਘ, ਗੁਰਮੇਲ ਸਿੰਘ ਅਤੇ ਸੁੱਚਾ ਸਿੰਘ, ਸਤਨਾਮ ਸਿੰਘ ਡੇਰਾ ਚੂੰਹਟ, ਜਗਤਾਰ ਸਿੰਘ, ਹਰਦੀਪ ਸਿੰਘ ਵਿਰਕ, ਗੁਰਮੇਲ ਸਿੰਘ, ਕਰਮਜੀਤ ਸਿੰਘ ਗਾਂਧੀ, ਮੇਜਰ ਸਿੰਘ, ਜੇਠਾ ਸਿੰਘ, ਲੱਖਾ ਸਿੰਘ, ਦਰਬਾਰਾ ਸਿੰਘ, ਧਰਮ ਸਿੰਘ, ਤਰਲੋਚਨ ਸਿੰਘ, ਸੁੱਖਾ ਸਿੰਘ, ਅਮੀਰ ਸਿੰਘ, ਬਲਬੀਰ ਸਿੰਘ ਆਦਿ ਤੋਂ ਇਲਾਵਾ ਵਰਕਰ ਪਰਿਵਾਰਾਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ।
ਇਸ ਸਮੇਂ ਜੋਗਿੰਦਰ ਸਿੰਘ ਕਾਕੜਾ, ਬੂਟਾ ਸਿੰਘ ਵਿਰਕ, ਨਵਦੀਪ ਸਿੰਘ ਨਿੱਪੀ, ਜਰਨੈਲ ਸਿੰਘ ਚੂੰਹਟ, ਨਿਸ਼ਾਨ ਸਿੰਘ ਮੋਹਲਗੜ੍ਹ, ਲੱਖਾ ਸਿੰਘ ਤੇ ਜਸਪਾਲ ਚੀਮਾ ਸ਼ਾਦੀਪੁਰ, ਭੀਮ ਪੂਨੀਆ, ਚਰਨਜੀਤ ਭੈਣੀ, ਡਾ. ਬਿੱਟੂ, ਭੀਮ ਗੁੱਜਰ, ਹਰਬੀਰ ਥਿੰਦ, ਅਮਰਿੰਦਰ ਸਿੰਘ ਕੱਛਵਾ, ਗੁਰਜੀਤ ਸ਼ਾਦੀਪੁਰ, ਸਿਰੀ ਰਾਮ ਗੁਪਤਾ, ਚੰਦਰ ਦੱਤ ਸ਼ਰਮਾ, ਹਰਦੀਸ ਬ੍ਰਹਮਪੁਰ, ਦੇਬਣ ਹਾਜੀਪੁਰ, ਗੁਰਮੇਜ ਸਿੰਘ ਭੁਨਰਹੇੜੀ ਆਦਿ ਵੀ ਹਾਜ਼ਰ ਸਨ।


Related News