ਅਕਾਲੀ ਦਲ ਨੇ ਅਨਾਜ ਘੋਟਾਲੇ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ

Saturday, Oct 24, 2020 - 12:30 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਨਾਜ ਘੋਟਾਲੇ ਦੀ ਸੀ. ਬੀ. ਆਈ. ਜਾਂਚ ਹੋਵੇ। ਸ਼ੋਮਣੀ ਅਕਾਲੀ ਦਲ ਨੇਤਾਵਾਂ ਨੇ ਕਿਹਾ ਕਿ ਇਕ ਪਨਸਪ ਜ਼ਿਲ੍ਹਾ ਪ੍ਰਬੰਧਕ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਲਈ ਪੈਸੇ ਦੀ ਵਿਵਸਥਾ ਕਰਨ ਤੋਂ ਇਲਾਵਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਲਈ ਧਨ ਦੀ ਵਿਵਸਥਾ ਕਰਦਾ ਫੜ੍ਹਿਆ ਗਿਆ ਹੈ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਨਸਪ ਦੇ ਡੀ. ਐੱਮ. ਪ੍ਰਵੀਨ ਜੈਨ ਅਤੇ ਕਮਿਸ਼ਨ ਏਜੰਟ ਭਾਵ ਆੜ੍ਹਤੀ ਵਿਚਾਲੇ ਹੋਈ ਸਾਰੀ ਗੱਲਬਾਤ ਦੇ ਬਾਵਜੂਦ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਨਹੀਂ ਦਿੱਤੇ ਹਨ। ਡੀ. ਐੱਮ. ਨੂੰ ਸਸਪੈਂਡ ਕਰ ਕੇ ਮਾਮਲਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਤੋਂ ਬਹੁ-ਕਰੋੜੀ ਅਨਾਜ ਘੋਟਾਲਾ ਹੋਣ ਦੇ ਸੰਕੇਤ ਮਿਲੇ ਹਨ, ਜਿਸ 'ਚ ਉੱਤਰ ਪ੍ਰਦੇਸ਼ ਤੋਂ ਘੱਟ ਕੀਮਤ 'ਤੇ ਖਰੀਦੇ ਗਏ ਝੋਨੇ ਦੀ ਸਮਗਲਿੰਗ ਵੀ ਸ਼ਾਮਲ ਹੈ ਜਦਕਿ ਪੰਜਾਬ 'ਚ ਝੋਨੇ ਦੀ ਖਰੀਦ ਐੱਮ. ਐੱਸ. ਪੀ. 'ਤੇ ਸਰਕਾਰੀ ਏਜੰਸੀਆਂ ਵਲੋਂ ਖਰੀਦਿਆ ਜਾਂਦਾ ਹੈ ਤੇ ਸ਼ੈਲਰਜ਼ ਨੂੰ ਵੇਚ ਦਿੱਤਾ ਜਾਂਦਾ ਹੈ।

 ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ ਵੱਲੋਂ ਕਿਸਾਨਾਂ ਨੂੰ ਦਲਾਲ ਕਹਿਣ 'ਤੇ ਭਖੀ ਸਿਆਸਤ, ਜਾਣੋ ਕੀ ਬੋਲੇ ਰਵਨੀਤ ਬਿੱਟੂ

ਇਸ ਮਾਮਲੇ 'ਚ ਕਾਂਗਰਸ ਦੇ ਕਈ ਨੇਤਾਵਾਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਗੱਲ ਕਹਿੰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਰੋਪੜ ਤੋਂ 25 ਟਰੱਕ ਝੋਨਾ ਲਿਆਂਦਾ ਗਿਆ ਸੀ, ਜੋ ਅੰਮ੍ਰਿਤਸਰ ਵਿਚ ਫੜਿਆ ਗਿਆ ਸੀ ਤਾਂ ਮੁਲਜ਼ਮਾਂ ਨੇ ਦੱਸਿਆ ਸੀ ਕਿ ਉਹ ਮੰਤਰੀ ਓ. ਪੀ. ਸੋਨੀ ਦੇ ਸ਼ੈਲਰ ਲਈ ਅਨਾਜ ਲੈ ਕੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪਨਸਪ ਦੇ ਡੀ. ਐੱਮ. ਨੇ ਨਾਲ ਜੁੜੇ ਹਾਲ ਹੀ ਦੇ ਖੁਲਾਸੇ ਵਿਚ ਮੁੱਖ ਲਾਭਪਾਤਰੀ ਭਾਰਤ ਭੂਸ਼ਣ ਆਸ਼ੂ, ਲਾਲ ਸਿੰਘ ਤੇ ਹਰਦਿਆਲ ਸਿੰਘ ਕੰਬੋਜ ਸਮੇਤ ਕਈ ਰਾਜਨੇਤਾਵਾਂ ਦੇ ਨਾਮ ਵੀ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ : ਖੇਤੀ ਕਾਨੂੰਨ ''ਤੇ ਨੱਢਾ ਦੇ ਬਿਆਨ ਤੋਂ ਬਾਅਦ ਸੁਖਪਾਲ ਖਹਿਰਾ ਦਾ ਠੋਕਵਾਂ ਜਵਾਬ

ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਪੁੱਛਣ 'ਤੇ ਕਿ ਹਾਲ ਹੀ ਦੇ ਵਿਧਾਨਸਭਾ ਸੈਸ਼ਨ 'ਚ ਰਾਜ ਦੇ ਕਿਸਾਨਾਂ ਨਾਲ ਹੋਈ ਬੇਇਨਸਾਫ਼ੀ ਲਈ ਮਗਰਮੱਛ ਦੇ ਹੰਝੂ ਵਹਾਉਣ ਦੇ ਬਾਵਜੂਦ ਉਹ ਇਸ ਮਾਮਲੇ 'ਤੇ ਚੁਪ ਕਿਉਂ ਹਨ? ਗਰੇਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਕਾਂਗਰਸੀਆਂ ਨੂੰ ਲੁੱਟਣ ਦਾ ਲਾਈਸੈਂਸ ਦਿੱਤਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਹਮੇਸ਼ਾ ਰਾਜ ਦੇ ਖਜ਼ਾਨੇ ਦੀ ਲੁੱਟ ਦਾ ਸਮਰਥਨ ਕੀਤਾ ਹੈ ਚਾਹੇ ਉਹ ਸ਼ਰਾਬ ਗੜਬੜੀ ਹੋਵੇ, ਬੀਜ ਗੜਬੜੀ ਹੋ ਜਾਂ ਐੱਸ. ਸੀ. ਵਜ਼ੀਫ਼ਾ ਗੜਬੜੀ ਹੋਵੇ। ਹੁਣ ਵੀ ਸਾਨੂੰ ਮੁੱਖ ਮੰਤਰੀ ਤੋਂ ਨਿਆਂ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਉਹ ਭ੍ਰਿਸ਼ਟ ਮੰਤਰੀਆਂ ਨੂੰ ਕਲੀਨ ਚਿਟ ਦੇਣ ਲਈ ਜਾਣੇ ਜਾਂਦੇ ਹਨ ਅਤੇ ਇਸ ਲਈ ਅਸੀਂ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕਾਰ ਦੀ ਮੰਗ ''ਤੇ ਅੜੇ ਲਾਲਚੀ ਸਹੁਰੇ, ਅੱਕੀ ਵਿਆਹੁਤਾ ਨੇ ਚੁੱਕ ਲਿਆ ਖ਼ੌਫਨਾਕ ਕਦਮ


Anuradha

Content Editor

Related News