ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ 'ਅਕਾਲੀ ਦਲ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Wednesday, Jan 20, 2021 - 09:42 AM (IST)

ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ 'ਅਕਾਲੀ ਦਲ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਰਾਜਪੁਰਾ (ਇਕਬਾਲ) : ਪੰਜਾਬ ਅੰਦਰ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਪੁਰਾ ਨਗਰ ਕੌਂਸਲ ਦੇ 31 ਵਾਰਡਾਂ 'ਚੋਂ 13 ਵਾਰਡਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਮਿਹਨਤੀ ਵਰਕਰਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲ ਮਾਮਲੇ 'ਚ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਜ਼

ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-1 ਤੋਂ ਪਰਵਿੰਦਰ ਕੌਰ ਪਤਨੀ ਸਾਬਕਾ ਐਮ. ਸੀ. ਜਸਵੀਰ ਸਿੰਘ ਜੱਸੀ, ਵਾਰਡ ਨੰਬਰ-2 ਤੋਂ ਕਪਤਾਨ ਸਿੰਘ, ਵਾਰਡ ਨੰਬਰ-3 ਤੋਂ ਸ਼ੁਭਪ੍ਰੀਤ ਕੌਰ ਪਤਨੀ ਬਿਕਰਮ ਸਿੰਘ, ਵਾਰਡ ਨੰਬਰ-4 ਤੋਂ ਜਸਬੀਰ ਸਿੰਘ ਜੱਸੀ, ਵਾਰਡ ਨੰਬਰ-5 ਤੋਂ ਤੇਜਿੰਦਰ ਸਿੰਘ ਕੌਰ ਪਤਨੀ ਕੁਲਵਿੰਦਰ ਸਿੰਘ, ਵਾਰਡ ਨੰਬਰ-8 ਤੋਂ ਖਜਾਨ ਸਿੰਘ ਲਾਲੀ, ਵਾਰਡ ਨੰਬਰ-11 ਤੋਂ ਬੀਨਾ ਰਾਣੀ ਪਤਨੀ ਸਤੀਸ਼ ਕੁਮਾਰ, ਵਾਰਡ ਨੰਬਰ-15 ਤੋਂ ਸੁਨੀਤਾ ਰਾਣੀ ਪਤਨੀ ਜਸਬੀਰ ਸਿੰਘ, ਵਾਰਡ ਨੰਬਰ-24 ਤੋਂ ਪ੍ਰਮੋਦ ਕੁਮਾਰ ਕਾਲੜਾ, ਵਾਰਡ ਨੰਬਰ-25 ਤੋਂ ਲਲਿਤਾ ਪਤਨੀ ਅਰਵਿੰਦਰਪਾਲ ਸਿੰਘ ਰਾਜੂ ਸਾਬਕਾ ਐਮ. ਸੀ., ਵਾਰਡ ਨੰਬਰ-27 ਤੋਂ ਲਖਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਗੋਲੂ, ਵਾਰਡ ਨੰਬਰ-29 ਤੋਂ ਅਮਰਿੰਦਰ ਕੌਰ ਪਤਨੀ ਰਿੰਕੂ ਸਹੋਤਾ ਅਤੇ ਵਾਰਡ ਨੰਬਰ-30 ਤੋਂ ਗਿਆਨੀ ਸਤਨਾਮ ਸਿੰਘ ਆਦਿ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : NIA ਵੱਲੋਂ ਕਿਸਾਨਾਂ ਨੂੰ ਨੋਟਿਸ ਭੇਜੇ ਜਾਣ 'ਤੇ ਜਾਖੜ ਨੇ ਕਹੀ ਵੱਡੀ ਗੱਲ, ਕਿਸਾਨਾਂ ਨੂੰ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ 'ਚ ਕਿਸੇ ਨੂੰ ਵੀ ਧੱਕੇਸ਼ਾਹੀ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਅਤੇ ਜੇਕਰ ਚੋਣਾਂ ਦੌਰਾਨ ਸਰਕਾਰੀ ਜ਼ਬਰ ਹੁੰਦਾ ਹੈ ਤਾਂ ਉਸ ਦਾ ਇੱਕਜੁਟਤਾ ਨਾਲ ਮੁਕਾਬਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'JEE ਤੇ ਨੀਟ' ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਰਾਹਤ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ

ਇਸ ਮੌਕੇ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਮੈਂਬਰ ਐਸ. ਜੀ. ਪੀ. ਸੀ., ਰਣਜੀਤ ਸਿੰਘ ਰਾਣਾ ਪ੍ਰਧਾਨ ਸ਼ਹਿਰੀ ਰਾਜਪੁਰਾ ਅਕਾਲੀ ਦਲ, ਅਬਰਿੰਦਰ ਸਿੰਘ ਕੰਗ, ਸਾਧੂ ਸਿੰਘ ਖਲੌਰ, ਅਰਵਿੰਦਰਪਾਲ ਸਿੰਘ ਰਾਜੂ, ਬੀਬੀ ਬਲਵਿੰਦਰ ਕੌਰ ਚੀਮਾ, ਕਰਨਵੀਰ ਸਿੰਘ ਕੰਗ, ਸੁਖਦੇਵ ਸਿੰਘ ਵਿਰਕ, ਸੁਰਿੰਦਰ ਸਿੰਘ ਘੁਮਾਣਾ, ਗੁਰਦਰਸ਼ਨ ਸਿੰਘ ਉਗਾਣੀ ਸਮੇਤ ਅਕਾਲੀ ਵਰਕਰ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News