ਕਰਤਾਰਪੁਰ ''ਚ ਅਕਾਲੀ ਦਲ ਨੂੰ ਵੱਡਾ ਝਟਕਾ

08/22/2017 3:33:27 PM

ਕਰਤਾਰਪੁਰ, (ਸਾਹਨੀ) — ਕਰਤਾਰਪੁਰ ਹਲਕੇ 'ਚ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ 'ਚ ਤਿੰਨ ਕੌਂਸਲਰ ਨਗਰ ਕੌਂਸਲ ਦੀ ਮੌਜੂਦਾ ਕਾਰਜਕਾਰਨੀ ਪ੍ਰਧਾਨ ਜੋਤੀ ਅਰੋੜਾ, ਸਾਬਕਾ ਕੌਂਸਲਰ ਪ੍ਰਧਾਨ ਤੇ ਮੌਜੂਦਾ ਕੌਂਸਲਰ ਪ੍ਰਿੰਸ ਅਰੋੜਾ ਅਤੇ ਤੇਜਪਾਲ ਸਿੰਘ ਤੇਜੀ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਇਸ ਸ਼ਮੂਲੀਅਤ ਤੋਂ ਬਾਅਦ ਨਗਰ ਕੌਂਸਲ 'ਚ ਪਹਿਲਾਂ ਤੋਂ ਹੀ ਤਿੰਨ ਕੌਂਸਲਰ ਕਾਂਗਰਸ ਦੇ, ਦੋ ਕੌਂਸਲਰ ਪਹਿਲਾਂ ਅਕਾਲੀ ਦਲ ਤੋਂ ਕਾਂਗਰਸ 'ਚ ਸ਼ਾਮਲ ਹੋਏ ਸਨ ਅਤੇ ਅੱਜ ਤਿੰਨ ਹੋਰਾਂ ਦੀ ਸ਼ਮੂਲੀਅਤ ਨਾਲ ਨਗਰ ਕੌਂਸਲ 'ਚ ਵੀ ਕਾਂਗਰਸ ਕੋਲ ਬਹੁਮਤ ਆ ਗਿਆ ਹੈ। ਇਸ ਮੌਕੇ ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂਆਂ ਜਸਪ੍ਰੀਤ ਸਿੰਘ ਜੱਸੀ ਭੁੱਲਰ, ਰਾਜ ਕੁਮਾਰ ਅਰੋੜਾ, ਪ੍ਰਿੰ. ਆਰ. ਐੱਲ. ਸ਼ੈਲੀ ਦੀ ਪ੍ਰੇਰਣਾ ਨਾਲ ਇਹ ਆਗੂ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਪਾਰਟੀ ਇਨ੍ਹਾਂ ਦੇ ਰਾਜਨੀਤਕ ਰੁਤਬੇ ਅਨੁਸਾਰ ਬਣਦਾ ਮਾਣ ਸਤਿਕਾਰ ਪਾਰਟੀ ਵਿਚ ਨੁਮਾਇੰਦਗੀ ਰਾਹੀਂ ਦਿੱਤਾ ਜਾਵੇਗਾ। 
ਇਸ ਮੌਕੇ ਸ਼ਾਮਲ ਹੋਣ ਵਾਲੇ ਕੌਂਸਲਰ ਪ੍ਰਿੰਸ ਅਰੋੜਾ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਕਾਂਗਰਸ ਵਿਚ ਉਨ੍ਹਾਂ ਦੀ ਘਰ ਵਾਪਸੀ ਹੋਈ ਹੈ ਅਤੇ ਅੱਜ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਯੋਗ ਅਗਵਾਈ 'ਚ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਅਤੇ ਮੁਢਲੇ ਵਿਕਾਸ ਦੀ ਨੀਤੀ 'ਤੇ ਕੰਮ ਕਰਨਗੇ ਕਿਉਂਕਿ ਚੌਧਰੀ ਸੁਰਿੰਦਰ ਸਿੰਘ ਵਰਗੇ ਯੋਗ ਹਲਕਾ ਵਿਧਾਇਕ ਜਿਨ੍ਹਾਂ ਜ਼ਮੀਨੀ ਪੱਧਰ ਤੋਂ ਰਾਜਨੀਤੀ ਵਿਚ ਸੇਵਾ ਕੀਤੀ ਹੈ, ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਸੋਹਨ ਲਾਲ ਸੈਕਟਰੀ, ਹਰਵਿੰਦਰ ਸਿੰਘ ਪਿੰਟੂ, ਸੌਰਵ ਗੁਪਤਾ, ਪ੍ਰਿਥੀਪਾਲ ਸਿੰਘ, ਤੀਰਥ ਸਿੰਘ ਬਿਧੀਪੁਰ, ਰਘੁਬੀਰ ਸਿੰਘ ਗਿੱਲ, ਗੋਗੀ ਸੇਠ, ਜਗਜੀਤ ਸਿੰਘ ਸੰਮੀਪੁਰ, ਤਜਿੰਦਰ ਸਿੰਘ ਸੋਹਲ, ਮਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।


Related News