ਪੰਜਾਬ ’ਚ 'ਅਕਾਲੀ-ਭਾਜਪਾ' ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ

Saturday, Sep 02, 2023 - 08:57 AM (IST)

ਪੰਜਾਬ ’ਚ 'ਅਕਾਲੀ-ਭਾਜਪਾ' ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਗਠਜੋੜ ਟੁੱਟੇ ਨੂੰ ਲਗਭਗ 2 ਸਾਲ ਹੋਣ ਵਾਲੇ ਹਨ। ਹਾਲ ਦੀ ਘੜੀ ਇਹ ਗਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਭਾਵੇਂ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਗਠਜੋੜ ਹੋ ਜਾਵੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਅਤਿ-ਭਰੋਸੇਯੋਗ ਸੂਤਰਾਂ ਨੇ ਇੱਥੇ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਅੱਧਿਓਂ ਵੱਧ ਮੈਂਬਰ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਜੇਕਰ ਭਾਜਪਾ ਨਾਲ ਪੰਜ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਗਠਜੋੜ ਕੀਤਾ ਤਾਂ ਸਹੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਅਸੀਂ ਅਕਾਲੀ ਇਨ੍ਹਾਂ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਪਿੰਡਾਂ ’ਚ ਕਿਹੜੇ ਮੂੰਹ ਨਾਲ ਜਾਵਾਂਗੇ। ਇਹ ਮੰਗਾਂ ਕਿਹੜੀਆਂ ਹਨ, ਇਨ੍ਹਾਂ ਬਾਰੇ ਦੱਸਿਆ ਕਿ ਪਹਿਲੀ ਮੰਗ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਆਪ ਐਲਾਨ ਕਰ ਕੇ ਵਾਅਦਾ ਨਾ ਨਿਭਾਉਣਾ, ਦੂਜੀ ਮੰਗ ਭਾਖੜਾ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਮੈਂਬਰੀ ਬਹਾਲ ਕਰਵਾਉਣਾ, ਤੀਜੀ ਚੰਡੀਗੜ੍ਹ ’ਚ ਹਰਿਆਣਾ ਨੂੰ ਦਿੱਤੀ ਵਿਧਾਨ ਸਭਾ ਲਈ ਜ਼ਮੀਨ ਵਾਪਸ ਕਰਾਵਉਣਾ, ਚੌਥੀ ਹਰਿਆਣੇ ’ਚ ਸ਼੍ਰੋਮਣੀ ਕਮੇਟੀ ਵਿਰੋਧੀਆਂ ਦੀ ਮਦਦ ਕਰਨਾ ਤੇ ਅਕਾਲੀਆਂ ’ਚ ਪਾੜਾ ਪਾਉਣਾ, ਉਸ ’ਚ ਪਸ਼ਚਾਤਾਪ ਕਰਵਾਉਣਾ, ਪੰਜਵੀਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਠੇਂਗਾ ਦਿਖਾਉਣਾ ਆਦਿ ਮੰਗਾਂ ਹਨ, ਜਿਨ੍ਹਾਂ ਨੂੰ ਅਮਲ ’ਚ ਲਿਆਉਣਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 19 ਤਹਿਸੀਲਦਾਰਾਂ ਦੀਆਂ ਬਦਲੀਆਂ, ਨਾਲ ਹੀ ਮਿਲਿਆ ਵਾਧੂ ਚਾਰਜ, ਪੜ੍ਹੋ ਪੂਰੀ List

ਸੂਤਰਾਂ ਨੇ ਦੱਸਿਆ ਕਿ ਸ਼ਾਇਦ ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਦੀ ਅੱਜ-ਕੱਲ੍ਹ ਭਾਜਪਾ ਪ੍ਰਤੀ ਤਿੱਖੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਹੈ। ਜਿਵੇਂ ‘ਬਣਾਉਣੇ ਆਂ ਤੁਹਾਨੂੰ ਵੱਡਾ ਭਰਾ’, ਬੀ. ਜੇ. ਪੀ. ਨੇ ਮੁਸਲਮਾਨਾਂ ਦੀ ਮਸਜਿਦ ਢਾਹੀ ਆਦਿ ਕਾਰਿਆਂ ਬਾਰੇ ਖੁੱਲ੍ਹ ਕੇ ਬੋਲਣਾ ਚਰਚਾ ’ਚ ਆਉਣ ਲੱਗ ਗਿਆ ਹੈ, ਜਦੋਂਕਿ ਸੂਤਰਾਂ ਨੇ ਦੱਸਿਆ ਕਿ ਭਾਜਪਾ ਪੰਜਾਬ ’ਚ ਅਕਾਲੀਆਂ ਨਾਲ ਗਠਜੋੜ ਚਾਹੁੰਦੀ ਹੈ ਅਤੇ ਸਾਰੀਆਂ ਮੰਗਾਂ ’ਤੇ ਵੀ ਅਮਲ ਕਰ ਸਕਦੀ ਹੈ ਪਰ ਅਕਾਲੀ ਦਲ ਨੂੰ ਆਪਣਾ ਚਿਹਰਾ ਬਦਲਣ ਲਈ ਆਖ ਰਹੀ ਹੈ, ਜੋ ਅਕਾਲੀ ਦਲ ’ਚ ਹਾਲ ਦੀ ਘੜੀ ਨਾਮੁਮਕਿਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News