ਅਜਨਾਲਾ : ਪੁਲਸ ਦੀ ਮੌਜ਼ੂਦਗੀ 'ਚ ਲਹਿਰਾਏ ਹੱਥਿਆਰ, ਚੱਲੇ ਇੱਟਾਂ ਰੋੜੇ
Sunday, Dec 30, 2018 - 10:21 AM (IST)
ਅਜਨਾਲਾ (ਬਾਠ) : ਅਜਨਾਲਾ ਦੇ ਪਿੰਡ ਚਾਹੜਪੁਰਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਿੰਗ ਦੌਰਾਨ ਦੋਵੇਂ ਕਾਂਗਰਸੀ ਉਮੀਦਵਾਰਾਂ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਝੜਪ ਦੌਰਾਨ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇੱਟਾਂ ਰੋੜ੍ਹਿਆ ਨਾਲ ਇਕ ਦੂਜੇ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਬਜ਼ੁਰਗ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਦੌਰਾਨ ਕੁਝ ਲੋਕਾਂ ਦੇ ਹੱਥਾਂ 'ਚ ਸ਼ਰੇਆਮ ਹੱਥਿਆਰ ਵੀ ਦੇਖੇ ਗਏ ਜੋ ਬੂਥ ਅੰਦਰ ਹਥਿਆਰ ਲਹਰਾਉਂਦੇ ਨਜ਼ਰ ਆਏ। ਮੌਕੇ 'ਤੇ ਕੁਝ ਪੁਲਸ ਕਰਮਚਾਰੀ ਵੀ ਮੌਜੂਦ ਸਨ ਜੋ ਲੋਕਾਂ ਦੀ ਭੀੜ ਅੱਗੇ ਬੇਵੱਸ ਦਿਖਾਈ ਦਿੱਤੇ। ਫਿਲਹਾਲ ਪੁਲਸ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।