ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ 'ਚ ਕੁੜੀ-ਮੁੰਡੇ ਨੇ ਬਣਾਈ ਟਿਕ-ਟਾਕ

02/10/2020 1:22:04 PM

ਅਜਨਾਲਾ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੀਡੀਓ ਬਣਾ ਕੇ ਟਿੱਕ-ਟਾਕ 'ਤੇ ਪਾਉਣ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਪਵਿੱਤਰ ਸਥਾਨ ਸ੍ਰੀ ਰਾਮ ਤੀਰਥ 'ਚ ਵੀ ਮੁੰਡੇ-ਕੁੜੀ ਨੇ ਇਕ ਭੱਦੇ ਗਾਣੇ 'ਤੇ ਵੀਡੀਓ ਬਣਾ ਕੇ ਟਿੱਕ-ਟਾਕ 'ਤੇ ਵਾਇਰਲ ਕਰ ਦਿੱਤੀ। ਇਸ ਸਬੰਧੀ ਬਲਜੀਤ ਸਿੰਘ ਵਾਸੀ ਬੱਲ ਖੁਰਦ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਰਾਮ ਤੀਰਥ ਧਾਮ 'ਚ ਸਕਿਓਰਿਟੀ ਸੁਪਰਵਾਇਜ਼ਰ ਹੈ। 7 ਫਰਵਰੀ ਨੂੰ ਸ੍ਰੀ ਰਾਮ ਤੀਰਥ ਧਾਮ 'ਚ ਇਕ ਕੁੜੀ ਤੇ ਮੁੰਡੇ ਨੇ ਪੰਜਾਬੀ ਗਾਣੇ ' ਪੈਗ ਵਿਸਕੀ ਦੇ ਮੋਟੇ-ਮੋਟੇ ਲਾ ਕੇ ਹਾਣਦੀਏ, ਤੇਰੇ ਵਿਚ ਵੱਜਣ ਨੂੰ ਜੀਅ ਕਰਦਾ' 'ਤੇ ਇਕ ਵੀਡੀਓ ਬਣਾਈ ਅਤੇ ਉਸ ਨੂੰ ਟਿਕ-ਟਾਕ 'ਤੇ ਸ਼ੇਅਰ ਕਰ ਦਿੱਤਾ। ਇਸ ਨਾਲ ਸ੍ਰੀ ਰਾਮ ਤੀਰਥ ਦੀ ਮਰਿਆਦਾ ਭੰਗ ਹੋਈ ਹੈ ਅਤੇ ਸ਼ਰਧਾਲੂਆਂ ਨੂੰ ਠੇਸ ਪਹੁੰਚੀ ਹੈ।

ਇਸ ਸਬੰਧੀ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਈ.ਓ. ਵਿੰਗ ਦੇ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਸੈੱਲ ਦੀ ਸਹਾਇਤਾ ਨਾਵ ਮੁੰਡੇ ਤੇ ਕੁੜੀ ਦੇ ਬਾਰੇ 'ਚ ਪਤਾ ਲਗਾਇਆ ਜਾ ਰਿਹਾ ਹੈ।


Baljeet Kaur

Content Editor

Related News