ਕਾਂਗਰਸ ਦੀ ਜਿੱਤ ਦਾ ਕਾਰਨ 'ਆਪ' : ਮਜੀਠੀਆ (ਵੀਡੀਓ)

Friday, Jan 18, 2019 - 05:35 PM (IST)

ਅਜਨਾਲਾ : ਅਜਨਾਲਾ ਵਿਖੇ ਅੱਜ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਂਗਰਸ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਾਂਗਰਸ ਦੀ ਜਿੱਤ ਦਾ ਕਾਰਨ ਆਮ ਆਦਮੀ ਪਾਰਟੀ ਹੈ। ਕਾਂਗਰਸ ਨੇ ਅੱਜ ਤੱਕ ਕੋਈ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਪ ਨੂੰ ਵੋਟ ਪਾਉਣ ਦਾ ਮਤਲਬ ਹੈ ਕਾਂਗਰਸ ਨੂੰ ਵੋਟ ਪਾਉਣੀ। ਇਹ ਵੋਟਾਂ 'ਚ ਵੀ ਸਾਬਿਤ ਹੋਇਆ ਹੈ ਕਿ ਜਿੱਥੇ-ਜਿਥੇ ਆਪ ਨੂੰ ਵੋਟ ਪਈ ਉਥੋਂ ਕਾਂਗਰਸ ਦੇ ਉਮੀਦਵਾਰ ਨੂੰ ਜਿੱਤ ਮਿਲੀ। ਕਾਂਗਰਸ ਦੀ ਵੱਡੀ ਜਿੱਤ ਦਾ ਕਾਰਨ ਹੀ 'ਆਪ' ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਕਾਂਗਰਸ ਦਾ ਫਰੰਟ ਹਨ ਪਰ ਹੁਣ ਕਾਂਗਰਸ ਦੇ ਇਸ ਫਰੰਟ ਨੂੰ ਲੋਕ ਖਤਮ ਕਰਨਗੇ। 

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜੇ ਕੋਈ ਰੈਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿਰਫ ਵਰਕਰਾਂ ਨਾਲ ਦੋਆਬਾ ਤੇ ਮਾਝਾ 'ਚ ਵਰਕਰਾਂ ਨਾਲ ਮੀਟਿੰਗ ਕਰ ਚੁੱਕੇ ਹਨ ਤੇ ਹੁਣ ਉਹ ਮਾਲਵੇ 'ਚ ਵੀ ਵਰਕਰਾਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਅਗਲੇ ਮਹੀਨੇ ਹੀ ਰੈਲੀ ਕੀਤੀ ਜਾਵੇਗੀ

ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਉਹ ਅਜਨਾਲਾ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਦੇ ਹਨ, ਕਿਉਂਕਿ ਇਲਾਕੇ ਦੇ ਲੋਕਾਂ ਦੇ ਸਮਰਥਨ ਨਾਲ ਹੀ ਐੱਮ.ਐੱਲ.ਏ. ਬਣਦਾ ਹੈ। ਉਨ੍ਹਾਂ ਅਕਾਲੀ ਦਲ ਟਕਸਾਲੀ ਪਾਰਟੀ ਸਬੰਧੀ ਬੋਲਦਿਆਂ ਕਿਹਾ ਕਿ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਸਤਿਕਾਰਯੋਗ ਸਖਸ਼ੀਅਤਾਂ ਹਨ ਤੇ ਉਹ ਉਨ੍ਹਾਂ ਦਾ ਸਤਿਕਾਰ ਕਰਦੇ ਹਨ।  

ਮਜੀਠੀਆ ਨੇ ਸੁਖਪਾਲ ਖਹਿਰਾ ਖਿਲਾਫ ਰੱਜ ਕੇ ਭੜਾਸ ਕੱਢਦੇ ਹੋਏ ਕਿਹਾ ਕਿ ਸੁਖਪਾਲ ਖਹਿਰਾ ਦਾ ਸਾਰਾ ਟੱਬਰ ਕਾਂਗਰਸ ਦੇ ਸਿਰੋਂ ਪੱਲਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਪਹਿਲਾਂ ਰਾਹੁਲ ਗਾਂਧੀ ਦੇ ਸੋਹਲੇ ਗਾਉਂਦਾ ਸੀ ਤੇ ਫਿਰ ਕੇਜਰੀਵਾਲ ਨਾਲ ਰਲ ਗਿਆ ਪਰ ਅੱਜ ਇਹ ਦੋਵੇਂ ਉਸਨੂੰ ਮਾੜੇ ਲੱਗਦੇ ਹਨ। 


author

Baljeet Kaur

Content Editor

Related News