ਖ਼ੁਸ਼ਖ਼ਬਰੀ : ਪੰਜਾਬ ਦੇ ਇਸ Airport ਤੋਂ ਫਿਰ ਸ਼ੁਰੂ ਹੋਵੇਗੀ ਉਡਾਣ, ਜਾਣੋ ਕਿਸ ਦਿਨ ਉੱਡੇਗੀ ਪਹਿਲੀ Flight

Monday, Sep 04, 2023 - 03:19 PM (IST)

ਲੁਧਿਆਣਾ (ਜੋਸ਼ੀ) : ਆਖ਼ਰਕਾਰ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ‘ਉਡਾਨ’ ਸਕੀਮ ਤਹਿਤ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਮੁੜ ਸ਼ੁਰੂ ਹੋਣ ਵਾਲੀਆਂ ਹਨ। ਅਰੋੜਾ ਅਨੁਸਾਰ ਸ਼ੁਰੂਆਤੀ ਉਡਾਣ 6 ਸਤੰਬਰ ਨੂੰ ਸਵੇਰੇ 9. 25 ਵਜੇ ਹਿੰਡਨ ਘਰੇਲੂ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਸਵੇਰੇ 10.50 ਵਜੇ ਸਾਹਨੇਵਾਲ ਘਰੇਲੂ ਹਵਾਈ ਅੱਡੇ ’ਤੇ ਪਹੁੰਚੇਗੀ। ਵਾਪਸੀ ਦੀ ਉਡਾਣ ਸਾਹਨੇਵਾਲ ਤੋਂ ਸਵੇਰੇ 11.10 ’ਤੇ ਰਵਾਨਾ ਹੋਵੇਗੀ ਅਤੇ 12.25 ’ਤੇ ਹਿੰਡਨ ਪਹੁੰਚੇਗੀ। ਇਸ ਫਲਾਈਟ ਦਾ ਇਕ ਪਾਸੇ ਦਾ ਕਿਰਾਇਆ 3,148 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜ਼ਬ ਕਿਰਾਇਆ ਹੈ। ਅਰੋੜਾ ਸ਼ੁਰੂਆਤੀ ਫਲਾਈਟ ’ਚ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ : Girlfriend ਨੇ ਦੁਖ਼ੀ ਕਰ ਛੱਡਿਆ 2 ਬੱਚਿਆਂ ਦਾ ਪਿਓ, ਮਾਂ ਦੀਆਂ ਅੱਖਾਂ ਸਾਹਮਣੇ ਗਲੇ ਲਾਈ ਮੌਤ

ਦਰਅਸਲ, ਹਿੰਡਨ ਤੋਂ ਸਾਹਨੇਵਾਲ ਤੱਕ ਦੀ ਸ਼ੁਰੂਆਤੀ ਉਡਾਣ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ (ਸੇਵਾਮੁਕਤ) ਮੁੱਖ ਮਹਿਮਾਨ ਹੋਣਗੇ ਅਤੇ ਅਰੋੜਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਪ੍ਰਾਪਤੀ ’ਤੇ ਅਰੋੜਾ ਨੇ ਕਿਹਾ ਕਿ ਇਹ ਲੁਧਿਆਣਾ ਅਤੇ ਪੂਰੇ ਪੰਜਾਬ ਲਈ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਮੈਂ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਸੰਘਰਸ਼ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਉਡਾਣ ’ਤੇ ਜਾਣਾ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਪਲ ਹੋਵੇਗਾ। ਜ਼ਿਕਰਯੋਗ ਹੈ ਕਿ 1 ਸਤੰਬਰ, 2017 ਦੀ ਗੱਲ ਹੈ, ਜਦੋਂ ਲੁਧਿਆਣਾ-ਦਿੱਲੀ-ਲੁਧਿਆਣਾ ਉਡਾਣ ਬੋਲੀ ਦੇ ਪਹਿਲੇ ਦੌਰ ’ਚ ਅਲਾਇੰਸ ਏਅਰ ਨੂੰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : Promotion ਦੇ ਸੁਫ਼ਨੇ ਟੁੱਟਣ ਮਗਰੋਂ ਮੁਲਾਜ਼ਮਾਂ ਨੂੰ ਹੋਰ ਵੱਡਾ ਝਟਕਾ, ਪੰਜਾਬ ਸਰਕਾਰ ਲੈ ਲਿਆ ਇਹ ਫ਼ੈਸਲਾ

ਹਾਲਾਂਕਿ, 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 31 ਅਗਸਤ, 2020 ਨੂੰ ਉਡਾਣ ਬੰਦ ਕਰ ਦਿੱਤੀ ਗਈ ਸੀ। ਉਦੋਂ ਤੋਂ ਲੁਧਿਆਣਾ ਤੋਂ ਕੋਈ ਘਰੇਲੂ ਉਡਾਣ ਨਹੀਂ ਚੱਲੀ ਸੀ, ਜਿਸ ਤੋਂ ਬਾਅਦ ਅਰੋੜਾ ਇਸ ਉਡਾਣ ਨੂੰ ਮੁੜ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਸਨ। ਉਨ੍ਹਾਂ ਇਹ ਮਾਮਲਾ ਕਈ ਫੋਰਮਾਂ ’ਤੇ ਉਠਾਇਆ ਸੀ। ਇਸ ਸਾਲ 16 ਅਗਸਤ ਨੂੰ ਅਰੋੜਾ ਨੇ ਉਡਾਣ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਰਾਜੀਵ ਬਾਂਸਲ, ਸਕੱਤਰ, ਐੱਮ. ਓ. ਸੀ. ਏ. ਨੂੰ ਪੱਤਰ ਲਿਖਿਆ ਸੀ। ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਕਦਮ ਚੁੱਕਣ ਲਈ ਸਕੱਤਰ ਦੇ ਦਖ਼ਲ ਦੀ ਮੰਗ ਕੀਤੀ ਸੀ। ਅਰੋੜਾ ਨੇ ਕਿਹਾ ਕਿ ਇਹ ਉਡਾਣ ਹਫ਼ਤੇ ’ਚ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗੀ। ਹਾਲਾਂਕਿ, ਫਲਾਈਟ ਅਕਤੂਬਰ ਦੇ ਅੰਤ ਤੋਂ ਸਾਰੇ 7 ਦਿਨਾਂ ’ਚ ਰੋਜ਼ਾਨਾ ਚੱਲੇਗੀ। ਉਨ੍ਹਾਂ ਖ਼ੁਲਾਸਾ ਕੀਤਾ ਕਿ 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News