ਰਹਿੰਦ-ਖੂਹੰਦ ਨੂੰ ਜ਼ਮੀਨ ’ਚ ਵਾਹ ਕੇ ਬੀਜੀ ਕਣਕ ਦਾ ਝਾੜ ਹੋਇਆ ਵਧੇਰੇ ਪ੍ਰਾਪਤ : ਅਗਾਂਹਵਧੂ ਕਿਸਾਨ

05/12/2020 5:31:21 PM

ਜਲੰਧਰ - ਖੇਤੀ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਵਾਹੁਣ ਕਰਕੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਕਰਕੇ ਫਸਲਾਂ ਦਾ ਝਾੜ ਵੱਧਦਾ ਹੈ। ਜ਼ਿਲ੍ਹਾ ਜਲੰਧਰ ਦੇ ਅਗਾਂਹਵਧੂ ਕਿਸਾਨ ਸ. ਲਖਬੀਰ ਸਿੰਘ, ਪਿੰਡ ਨਾਗਰਾ ਬਲਾਕ ਜਲੰਧਰ ਪੱਛਮੀ, ਸ. ਗੁਰਮੀਤ ਸਿੰਘ ਪਿੰਡ ਚੋਲਾਂਗ ਬਲਾਕ ਰੁੜਕਾ ਕਲਾਂ, ਸ਼੍ਰੀ ਸੁਖਵਿੰਦਰ ਸਿੰਘ ਪਿੰਡ ਸਾਬੂਵਾਲ, ਬਲਾਕ ਲੋਹੀਆਂ ਖਾਸ, ਸ.ਕੁਲਬੀਰ ਸਿੰਘ ਬਲਾਕ ਨੂਰਮਹਿਲ ਆਦਿ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਤਜਰਬੇ ਸਾਝੇ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਉਪਰੰਤ ਬੀਜੀ ਕਣਕ ਦੀ ਫਸਲ ਵਾਲੇ ਖੇਤਾਂ ਵਿਚ ਕਣਕ ਦਾ 2.5 ਤੋਂ 3 ਕੁਇੰਟਲ ਝਾੜ ਪ੍ਰਤੀ ਏਕੜ ਵੱਧ ਪ੍ਰਾਪਤ ਹੋਇਆ ਹੈ।

ਇਨ੍ਹਾਂ ਕਿਸਾਨਾਂ ਨੇ ਵਧੇਰੇ ਝਾੜ ਪ੍ਰਾਪਤ ਹੋਣ ਦੇ ਨਾਲ-ਨਾਲ ਇਹ ਵੀ ਗੱਲ ਆਖੀ ਹੈ ਕਿ ਅਜਿਹੇ ਖੇਤਾਂ ਵਿਚ ਕਣਕ ਤੇਜ਼ ਹਵਾਵਾਂ ਕਰਕੇ ਘੱਟ ਵਿਛੀ ਹੈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿਚ 550 ਹੈਪੀ ਸੀਡਰ, 1363 ਜੀਰੋ ਟਿੱਲ ਡਰਿੱਲਾਂ ਅਤੇ ਤਕਰੀਬਨ 29 ਸੁਪਰ ਸੀਡਰ ਮਸ਼ੀਨਾਂ ਰਾਹੀਂ ਤਕਰੀਬਨ 70,000 ਏਕੜ ਕਣਕ ਦਾ ਰਕਬਾ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਉਪਰੰਤ ਬੀਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਇਨ੍ਹਾਂ ਮਸ਼ੀਨਾਂ ਰਾਹੀਂ ਬੀਜੀ ਕਣਕ ਦੇ ਵੱਖਰੇ ਤੌਰ ’ਤੇ ਫਸਲ ਕਟਾਈ ਤਜਰਬੇ ਕੀਤੇ ਜਾਣ ਤਾਂ ਜੋ ਦੂਜੇ ਕਿਸਾਨਾਂ ਨੂੰ ਖੇਤੀ ਦੀ ਰਹਿੰਦ-ਖੂਹੰਦ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖਬਰ - ਕੀ ਤਾਲਾਬੰਦੀ ਖੁੱਲ੍ਹਣ 'ਤੇ ਮਹਿੰਗਾ ਹੋ ਜਾਵੇਗਾ ਹਵਾਈ ਸਫਰ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ਸ਼ਾਰ ਸ਼ਰਫ

ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੇ ਸਮੇਂ ਲੰਗਰ ਵਰਤਾਉਂਦਿਆਂ ਮੁਹੱਬਤੀ ਸੁਨੇਹਾ ਵੰਡਦੇ 'ਉਮੀਦ ਦੇ ਬੰਦੇ' 

ਇਨ੍ਹਾਂ ਤਜਰਬਿਆਂ ਤੋਂ ਪ੍ਰਾਪਤ ਝਾੜ ਨਤੀਜੇ ਇਹ ਦਰਸਾਉਂਦੇ ਹਨ ਕਿ ਅਜਿਹੇ ਖੇਤਾਂ ਵਿਚ ਕਣਕ ਦੇ ਝਾੜ ਦੀ ਪ੍ਰਤੀ ਏਕੜ ਐਵਰੇਜ ਵਿਚ 1 ਤੋਂ 3 ਕੁਇੰਟਲ ਦਾ ਵਾਧਾ ਹੋਇਆ ਹੈ। ਡਾ. ਸੁਰਿੰਦਰ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਖੇਤੀ ਦੀ ਰਹਿੰਦ ਖੂੰਹਦ ਜਿਸ ਵਿਚ ਅਣਗਿਣਤ ਖੁਰਾਕੀ ਤੱਤ ਹੁੰਦੇ ਹਨ, ਨੂੰ ਅੱਗ ਦੇ ਹਵਾਲੇ ਨਾ ਕਰਨ ਬਲਕਿ ਇਸ ਸਰਮਾਏ ਨੂੰ ਜ਼ਮੀਨ ਵਿਚ ਵਾਹ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨ। ਇੰਜ. ਨਵਦੀਪ ਸਿੰਘ, ਸਹਾਇਕ ਖੇਤੀਬਾੜੀ ਇੰਜੀਨੀਅਰ, ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਹੁਣ ਕਣਕ ਦੀ ਵਾਢੀ ਤੋਂ ਬਾਅਦ ਅਤੇ ਰੀਪਰ ਰਾਹੀਂ ਤੂੜੀ ਬਣਾਉਣ ਉਪਰੰਤ ਕਿਸਾਨ ਵੀਰ ਕਾਹਲੀ ਨਾ ਕਰਨ ਅਤੇ ਕਣਕ ਦੇ ਮੂੱਢਾਂ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਨੂੰ ਪਾਣੀ ਲਗਾਉਣ ਉਪਰੰਤ ਰੋਟਾਵੇਟਰ ਜਾਂ ਤਵੀਆਂ ਜਾਂ ਉਲਟਵੇਂ ਹਲ੍ਹ ਰਾਹੀਂ ਜ਼ਮੀਨ ਵਿਚ ਵਾਹੁਣ ਉਪਰੰਤ ਹੀ ਝੋਨੇ ਜਾਂ ਮੱਕੀ ਦੀ ਬਿਜਾਈ ਕਰਨ।

ਝੋਨੇ ਦੀ ਲਵਾਈ ਲਈ ਮਿੱਥੀ ਗਈ 10 ਜੂਨ ਦੀ ਤਾਰੀਖ ਤੱਕ ਇਹ ਕਣਕ ਦੀ ਨਾੜ ਜ਼ਮੀਨ ਵਿਚ ਕੁਦਰਤੀ ਤੌਰ ’ਤੇ ਗਲ੍ਹ ਜਾਵੇਗੀ ਅਤੇ ਉਪਰੰਤ ਝੋਨੇ ਦੀ ਲਵਾਈ ਆਦਿ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਦਰਸਾਏ ਗਏ ਖੇਤੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਵਾਹੁਣ ਦੇ ਤਜਰਬੇ ਸਾਡੇ ਲਈ ਪ੍ਰੇਰਨਾਂ ਦਾ ਸਰੋਤ ਹਨ। ਸਾਨੂੰ ਇਸ ਕੁਦਰਤੀ ਸਰਮਾਏ ਨੂੰ ਸਾੜਨਾ ਨਹੀਂ ਚਾਹੀਦਾ ਬਲਕਿ ਇਸ ਨੂੰ ਜ਼ਮੀਨ ਵਿਚ ਹੀ ਵਾਹੁਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’

ਪੜ੍ਹੋ ਇਹ ਵੀ ਖਬਰ - ਨਰਸਿੰਗ ਡੇਅ ’ਤੇ ਵਿਸ਼ੇਸ਼ : ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ‘ਫ਼ਲੋਰੈਂਸ ਨਾਈਟਿੰਗੇਲ’ 

PunjabKesari

ਡਾ. ਨਰੇਸ਼ ਗੁਲਾਟੀ,
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।

PunjabKesari

PunjabKesari


rajwinder kaur

Content Editor

Related News