ਸ਼੍ਰੀਨਗਰ ਅੱਤਵਾਦੀ ਹਮਲੇ 'ਚ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ, ਕਸਬਾ ਚਮਿਆਰੀ 'ਚ ਸੋਗ ਦੀ ਲਹਿਰ
Thursday, Feb 08, 2024 - 12:50 PM (IST)
ਚਮਿਆਰੀ/ਅਜਨਾਲਾ (ਸੰਧੂ) - ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਕੱਲ੍ਹ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਅੱਤਵਾਦੀਆਂ ਵੱਲੋਂ ਸ਼ਹੀਦਗੰਜ ਖੱਬਾ ਕਦਲ ਇਲਾਕੇ ਵਿਚ ਦੋ ਨੌਜਵਾਨਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ,ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਵੀ ਦੇਰ ਰਾਤ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : H-1B ਵੀਜ਼ਾ ਹੋਲਡਰਾਂ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ
ਗੋਲੀ ਲੱਗਣ ਕਾਰਨ ਮਰਨ ਵਾਲੇ ਉਕਤ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਪੁੱਤਰ ਸਰਮੁੱਖ ਸਿੰਘ ਅਤੇ ਰੋਹਿਤ ਮਸੀਹ ਪੁੱਤਰ ਪ੍ਰੇਮ ਮਸੀਹ ਵਜੋਂ ਹੋਈ ਜੋ ਕਿ ਕਸਬਾ ਚਮਿਆਰੀ, ਨੇੜੇ ਅਜਨਾਲਾ,ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਅੰਮ੍ਰਿਤਪਾਲ ਸਿੰਘ ਤੇ ਰੋਹਿਤ ਮਸੀਹ ਦੀ ਮੌਤ ਦੀ ਖ਼ਬਰ ਜਦ ਦੇਰ ਰਾਤ ਉਨ੍ਹਾਂ ਦੇ ਕਸਬੇ ਚਮਿਆਰੀ ਪਹੁੰਚੀ ਤਾਂ ਦੋਵਾਂ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਕਸਬੇ 'ਚ ਸੋਗ ਦੀ ਲਹਿਰ ਫ਼ੈਲ ਗਈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਥਾਣਾ ਅਜਨਾਲਾ ਦੇ ਐਸ.ਐਚ.ਓ. ਸੁਖਜਿੰਦਰ ਸਿੰਘ ਖਹਿਰਾ ਵੱਲੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ, ਜੈਕੀ ਸ਼ਰਾਫ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ
ਇਸ ਦੌਰਾਨ ਗੱਲਬਾਤ ਕਰਦਿਆਂ ਮਿ੍ਤਕ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਮੁੱਖ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਇੱਕ ਠੇਕੇਦਾਰ ਨਾਲ ਸ੍ਰੀਨਗਰ ਵਿਖੇ ਲੱਕੜ ਦੇ ਮਿਸਤਰੀ ਵੱਜੋਂ ਕੰਮ ਕਰਦਾ ਸੀ ਅਤੇ ਦਿਵਾਲੀ 'ਤੇ ਘਰ ਵਾਪਸ ਆਇਆ ਸੀ। ਉਹਨਾਂ ਦੱਸਿਆ ਕਿ ਜ਼ਿਆਦਾ ਠੰਡ ਹੋਣ ਕਾਰਨ ਉਹ ਅਜੇ ਦੋ ਦਿਨ ਪਹਿਲਾਂ ਹੀ ਸ਼੍ਰੀਨਗਰ ਵਾਪਸ ਗਿਆ ਸੀ। ਦੂਜੇ ਪਾਸੇ ਮਾਪਿਆਂ ਦੇ ਇਕਲੌਤੇ ਪੁੱਤਰ ਰੋਹਿਤ ਮਸੀਹ ਦੇ ਪਿਤਾ ਪ੍ਰੇਮ ਮਸੀਹ ਨੇ ਰੋਂਦਿਆਂ ਦੱਸਿਆ ਕਿ ਰੋਹਿਤ ਪਹਿਲੀ ਵਾਰ ਹੀ ਅੰਮ੍ਰਿਤਪਾਲ ਸਿੰਘ ਦੇ ਨਾਲ ਕੰਮ-ਕਾਜ ਲਈ ਸ਼੍ਰੀਨਗਰ ਗਿਆ ਸੀ ਕਿ ਇੱਕ ਦਿਨ ਬਾਅਦ ਹੀ ਉਨ੍ਹਾਂ 'ਤੇ ਇਹ ਕਹਿਰ ਵਾਪਰ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਿਕ ਮਿ੍ਤਕ ਸਰੀਰ ਸ਼੍ਰੀਨਗਰ ਤੋਂ ਕਸਬਾ ਚਮਿਆਰੀ ਲਿਆਏ ਜਾ ਰਹੇ ਹਨ।
ਇਹ ਵੀ ਪੜ੍ਹੋ : Vistara ਵਲੋਂ ਅੰਤਰਰਾਸ਼ਟਰੀ ਉਡਾਣ ਦੇ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਹੋਈ ਵੱਡੀ ਚੂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8