ਪੰਜਾਬ ਤੋਂ ਬਾਅਦ ਚੰਡੀਗੜ੍ਹ 'ਚ ਵੀ ਲਾਇਆ ਗਿਆ ਨਾਈਟ ਕਰਫ਼ਿਊ

Thursday, Jan 06, 2022 - 09:19 PM (IST)

ਪੰਜਾਬ ਤੋਂ ਬਾਅਦ ਚੰਡੀਗੜ੍ਹ 'ਚ ਵੀ ਲਾਇਆ ਗਿਆ ਨਾਈਟ ਕਰਫ਼ਿਊ

ਚੰਡੀਗੜ੍ਹ (ਰਜਿੰਦਰ/ਕੁਲਦੀਪ) ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਵੀਰਵਾਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ 'ਚ ਵਾਰ ਰੂਮ ਦੀ ਬੈਠਕ 'ਚ ਨਾਈਟ ਕਰਫਿਊ ਲਾਉਣ ਦਾ ਫੈਸਲਾ ਲਿਆ ਗਿਆ। ਰਾਤ 10 ਤੋਂ ਸਵੇਰੇ 5 ਵਜੇ ਤਕ ਲੋਕਾਂ ਦੇ ਬਾਹਰ ਨਿਕਲਣ 'ਤੇ ਪਾਬੰਦੀ ਰਹੇਗੀ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਇਜਾਜ਼ਤ ਰਹੇਗੀ। ਬੈਠਕ ਵਿਚ ਚੰਡੀਗੜ੍ਹ ਦੇ ਨਾਲ ਪੰਚਕੂਲਾ ਅਤੇ ਮੋਹਾਲੀ ਦੇ ਅਧਿਕਾਰੀ ਵੀ ਮੌਜੂਦ ਰਹੇ। ਇਨਫੈਕਸ਼ਨ ਨੂੰ ਰੋਕਣ ਲਈ ਸਾਰੇ ਵਿਦਿਅਕ ਆਦਾਰੇ, ਖੇਡ ਕੰਪਲੈਕਸ, ਜਿੰਮ ਅਤੇ ਮੰਡੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੀਨ ਦੇ ਸ਼ਿਆਨ ਸ਼ਹਿਰ ਨੇ ਕੋਵਿਡ-19 ਦੇ ਚੱਲਦੇ ਵਿਦੇਸ਼ੀ ਉਡਾਣਾਂ ਕੀਤੀਆਂ ਰੱਦ

PunjabKesari

ਸਰਕਾਰੀ ਅਤੇ ਨਿੱਜੀ ਦਫਤਰਾਂ 'ਚ 50 ਫੀਸਦੀ ਕਰਮਚਾਰੀਆਂ ਦੇ ਕੰਮ ਕਰਨ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਪੀ. ਜੀ. ਆਈ. ਦੇ ਕਈ ਡਾਕਟਰਾਂ ਸਬੰਧੀ ਗੰਭੀਰ ਚਿੰਤਾ ਪ੍ਰਗਟ ਕੀਤੀ, ਜੋ ਕੁਝ ਦਿਨਾਂ 'ਚ ਕੋਵਿਡ ਪਾਜ਼ੇਟਿਵ ਆਏ ਹਨ। ਉਨ੍ਹਾਂ ਨੇ ਟੈਲੀ-ਮਸ਼ਵਰੇ ਦੀ ਇਜਾਜ਼ਤ ਦੇ ਨਾਲ-ਨਾਲ ਅਗਲੀ ਸੂਚਨਾ ਤਕ ਬਦਲਵੀਂ ਸਰਜਰੀ ਨੂੰ ਮੁਲਤਵੀ ਕਰਨ ਦੀ ਇਜਾਜ਼ਤ ਦੇ ਦਿੱਤੀ। ਰਾਤ 10 ਤੋਂ ਸਵੇਰੇ 5 ਵਜੇ ਦੇ ਵਿਚਕਾਰ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਰੋਕ ਲਾਈ ਗਈ ਹੈ। ਐਮਰਜੈਂਸੀ ਸੇਵਾਵਾਂ, ਮੈਡੀਕਲ ਸਿਹਤ, ਜ਼ਰੂਰੀ ਸਾਮਾਨ ਦੀ ਟ੍ਰਾਂਸਪੋਰਟ, ਉਦਯੋਗਾਂ, ਦਫਤਰਾਂ ਆਦਿ ਵਿਚ ਕਈ ਸ਼ਿਫਟਾਂ ਦਾ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਸਾਮਾਨ ਦੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬੱਸਾਂ, ਟਰੇਨਾਂ ਅਤੇ ਹਵਾਈ ਜਹਾਜ਼ਾਂ ਤੋਂ ਉੱਤਰਨ ਤੋਂ ਬਾਅਦ ਆਪਣੀ ਮੰਜ਼ਿਲ ਤਕ ਜਾਣ ਦੀ ਇਜਾਜ਼ਤ ਹੋਵੇਗੀ। ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਅਦਾਰੇ ਆਦਿ ਸਮੇਤ ਸਾਰੇ ਵਿੱਦਿਅਕ ਅਦਾਰੇ ਅਗਲੇ ਹੁਕਮ ਤਕ ਬੰਦ ਕਰ ਦਿੱਤੇ ਗਏ ਹਨ। ਆਨਲਾਈਨ ਕਲਾਸ ਲੱਗੇਗੀ।

PunjabKesari

 

ਸਰਕਾਰੀ ਅਤੇ ਨਿੱਜੀ ਦਫਤਰਾਂ 'ਚ 50 ਫੀਸਦੀ ਕਰਮਚਾਰੀਆਂ ਦੇ ਨਾਲ ਹੀ ਖੁੱਲਣਗੇ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ ਅਤੇ ਅਜਾਇਬ ਘਰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਹੋਵੇਗੀ। ਖੇਡ ਕੰਪਲੈਕਸ, ਸਵੀਮਿੰਗ ਪੂਲ ਅਤੇ ਜਿੰਮ ਬੰਦ ਰਹਿਣਗੇ। ਕਿਸੇ ਵੀ ਪ੍ਰੋਗਰਾਮ 'ਚ ਇਨਡੋਰ 50 ਅਤੇ ਆਊਟਡੋਰ ਲਈ 100 ਵਿਅਕਤੀਆਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਸੋਮਵਾਰ ਤੋਂ ਸੈਕਟਰ-26 ਦੀ ਸਬਜ਼ੀ ਮੰਡੀ 'ਚ ਆਮ ਲੋਕਾਂ ਅਤੇ ਪ੍ਰਚੂਨ ਗਾਹਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਸੈਕਟਰ-19 ਦਾ ਪਾਲਿਕਾ ਬਾਜ਼ਾਰ ਅਤੇ ਸਦਰ ਬਾਜ਼ਾਰ, ਸੈਕਟਰ-15 ਦੀ ਪਟੇਲ ਅਤੇ ਸੈਕਟਰ-22 ਦੀ ਸ਼ਾਸਤਰੀ ਅਤੇ ਮੋਬਾਇਲ ਮਾਰਕੀਟ, ਸੈਕਟਰ-41 ਵਿਚ ਕ੍ਰਿਸ਼ਣਾ ਮਾਰਕੀਟ ਅਤੇ ਸਾਰੀਆਂ 'ਆਪਣੀਆਂ ਮੰਡੀਆਂ' ਨੂੰ ਸ਼ਾਮ 5 ਵਜੇ ਬੰਦ ਕਰਨਾ ਪਵੇਗਾ।
 

PunjabKesariPunjabKesari


ਇਹ ਵੀ ਪੜ੍ਹੋ : ਪੋਲੈਂਡ ਦੇ ਰਾਸ਼ਟਰਪਤੀ ਮੁੜ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News