ਪੰਜਾਬ: ਅਗਵਾ ਕਰਨ ਮਗਰੋਂ ਨੌਜਵਾਨ ਦਾ ਹੋਇਆ ਸੀ ਕਤਲ, ਲਾਸ਼ ਮਿਲਣ 'ਤੇ ਪਰਿਵਾਰ ਨੇ ਘੇਰ ਲਿਆ ਥਾਣਾ

Thursday, Aug 13, 2026 - 01:21 PM (IST)

ਪੰਜਾਬ: ਅਗਵਾ ਕਰਨ ਮਗਰੋਂ ਨੌਜਵਾਨ ਦਾ ਹੋਇਆ ਸੀ ਕਤਲ, ਲਾਸ਼ ਮਿਲਣ 'ਤੇ ਪਰਿਵਾਰ ਨੇ ਘੇਰ ਲਿਆ ਥਾਣਾ

ਬਟਾਲਾ (ਗੁਰਪ੍ਰੀਤ, ਗੋਰਾਇਆ): ਬਟਾਲਾ ਪੁਲਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬੋਹੜਾਂ ਵਾਲਾ ਮਿਰਜ਼ਾ ਜਾਨ ਦੇ ਇੱਕ ਪਰਿਵਾਰ ਨੇ 28 ਸਾਲਾ ਨੌਜਵਾਨ ਪੁੱਤ ਦੇ ਅਗਵਾ ਤੋਂ ਬਾਅਦ ਕਤਲ ਹੋਣ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦਿਆਂ ਪਿੰਡ ਵਾਸੀਆਂ ਨਾਲ ਮਿਲ ਕੇ ਥਾਣਾ ਕਿਲਾ ਲਾਲ ਸਿੰਘ ਦਾ ਘਿਰਾਓ ਕੀਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਪੁਲਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ।

ਇਹ ਵੀ ਪੜ੍ਹੋ-ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਹੋਰ ਸੁਖਾਲੇ, ਰੇਲਵੇ ਨੇ ਲਿਆ ਅਹਿਮ ਫੈਸਲਾ

ਮ੍ਰਿਤਕ ਦੀਪਕ ਉਰਫ ਦੀਪੂ ਦੀ ਭੈਣ ਅਤੇ ਭਤੀਜੇ ਸਾਜਨ ਨੇ ਦੱਸਿਆ ਕਿ ਦੀਪੂ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਰੀਬ ਇੱਕ ਹਫਤਾ ਪਹਿਲਾਂ ਅਗਵਾ ਕਰ ਲਿਆ ਸੀ। ਹੁਣ ਉਸਦੀ ਲਾਸ਼ ਬਰਾਮਦ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਬਹੁਤ ਮਾੜੀ ਹੈ। ਲੱਗਦਾ ਹੈ ਉਸਨੂੰ ਤੜਪਾ-ਤੜਪਾ ਕੇ ਮਾਰਿਆ ਗਿਆ ਹੈ। ਪਹਿਚਾਣ ਨਾ ਹੋ ਸਕੇ ਇਸ ਲਈ ਮੂੰਹ 'ਤੇ ਕੋਈ ਕੈਮੀਕਲ ਵੀ ਲਾਇਆ ਗਿਆ ਹੈ। ਹਾਲਾਂਕਿ ਪਰਿਵਾਰ ਨੇ ਕੱਪੜਿਆਂ ਤੋਂ ਆਪਣੇ ਜੀਅ ਦੀ ਪਹਿਚਾਣ ਕੀਤੀ ਹੈ। ਪਰਿਵਾਰ ਨੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਥਾਣੇ ਦੇ ਬਾਹਰ ਲੱਗੇ ਧਰਨੇ ਨੂੰ ਦੇਖਦੇ ਹੋਏ ਥਾਣਾ ਕਿਲਾ ਲਾਲ ਸਿੰਘ ਦੇ ਐਸ.ਐਚ.ਓ ਹਰਜਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀਪਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News