ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਇਕਲੌਤਾ ਚਿਰਾਗ, ਚਿੱਟੇ ਦਾ ਟੀਕਾ ਬਣਿਆ ਮੌਤ ਦਾ ਕਾਰਨ

Monday, Apr 24, 2023 - 05:15 PM (IST)

ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਇਕਲੌਤਾ ਚਿਰਾਗ, ਚਿੱਟੇ ਦਾ ਟੀਕਾ ਬਣਿਆ ਮੌਤ ਦਾ ਕਾਰਨ

ਮੱਖੂ (ਵਾਹੀ) : ਮੱਖੂ ਇਲਾਕੇ ਵਿਚ ਵਿਕਦੇ ਚਿੱਟੇ ਕਾਰਣ ਪਹਿਲਾਂ ਵੀ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਸਿਮਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੋਗੇਵਾਲਾ ਵੀ ਚਿੱਟੇ ਦੇ ਲਾਏ ਟੀਕੇ ਕਾਰਨ ਇਸ ਰੰਗਲੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਇਕਲੌਤੇ ਲੜਕੇ ਸਿਮਰਜੀਤ ਜੋ ਕਿ ਨਸ਼ੇ ਦਾ ਆਦੀ ਸੀ ਨੂੰ ਉਸ ਦਾ ਦੋਸਤ ਸੁਖਪਾਲ ਸਿੰਘ ਘਰੋਂ ਲੈ ਕੇ ਗਿਆ ਅਤੇ ਨਸ਼ੇ ਦਾ ਟੀਕਾ ਲਗਾ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। 

ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਪੀਰ ਮੁਹੰਮਦ ਦੇ ਨਜ਼ਦੀਕ ਮਿਲੀ। ਉਧਰ ਪੁਲਸ ਥਾਣਾ ਮੱਖੂ ਵਿਖੇ ਸੁਖਪਾਲ ਸਿੰਘ ਖ਼ਿਲਾਫ ਧਾਰਾ 304 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 


author

Gurminder Singh

Content Editor

Related News