6 ਦਿਨਾਂ ਲਈ ਰੱਦ ਹੋਈ ਆਦਮਪੁਰ ਏਅਰਪੋਰਟ ਤੋਂ ਮੁੰਬਈ ਦੀ ਫਲਾਈਟ, ਜਾਣੋ ਕੀ ਹੈ ਕਾਰਨ

Thursday, Dec 17, 2020 - 02:40 PM (IST)

6 ਦਿਨਾਂ ਲਈ ਰੱਦ ਹੋਈ ਆਦਮਪੁਰ ਏਅਰਪੋਰਟ ਤੋਂ ਮੁੰਬਈ ਦੀ ਫਲਾਈਟ, ਜਾਣੋ ਕੀ ਹੈ ਕਾਰਨ

ਜਲੰਧਰ (ਸਲਵਾਨ)— ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਮਾਇਆਨਗਰੀ ਮੁੰਬਈ ਆਉਣ-ਜਾਣ ਵਾਲੀ ਫਲਾਈਟ 6 ਦਿਨਾਂ ਲਈ ਰੱਦ ਕਰ ਦਿੱਤੀ ਹੈ। ਏਅਰਪੋਰਟ ਅਥਾਰਿਟੀ ਨੇ ਦੱਸਿਆ ਕਿ 17, 21, 23, 25, 28, 30 ਦਸੰਬਰ ਨੂੰ ਸਪਾਈਸ ਜੈੱਟ ਦੀ ਫਲਾਈਟ ਉਡਾਣ ਨਹੀਂ ਭਰੇਗੀ।

ਇਹ ਵੀ ਪੜ੍ਹੋ: ਸਹੁਰੇ ਨੇ ਨਹਾਉਂਦੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੀਤੀਆਂ ਵਾਇਰਲ, NRI ਪਤੀ ਨੇ ਵੀ ਕੀਤਾ ਰੂਹ ਕੰਬਾਊ ਕਾਂਡ

ਉਥੇ ਹੀ ਬੁੱਧਵਾਰ ਸਵੇਰੇ ਆਦਮਪੁਰ ਸਿਵਲ ਏਅਰਪੋਰਟ ’ਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸਵੇਰੇ 10 ਵਜੇ ਤੱਕ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਇਸ ਧੁੰਦ ਕਾਰਨਹਵਾਈ ਸੇਵਾਵਾਂ ’ਚ ਰੁਕਾਵਟ ਪੈਦਾ ਹੋ ਰਹੀ ਹੈ। ਸਵੇਰੇ 10 ਵਜੇ ਮੁੰਬਈ ਤੋਂ ਆਦਮਪੁਰ ਏਅਰਪੋਰਟ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਧੁੰਦ ਕਾਰਮ ਲੈਂਡ ਨਹੀਂ ਕਰ ਸਕੀ ਅਤੇ ਫਲਾਈਟ ਨੂੰ ਚੰਡੀਗੜ੍ਹ ਦੇ ਰਸਤੇ ਤੋਂ ਹੀ ਵਾਪਸ ਦਿੱਲੀ ਲਈ ਡਾਇਵਰਟ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਪਤਨੀ ਨੂੰ ਫੋਨ ਕਰ ਆਖੀ ਨਹਿਰ ’ਚ ਛਾਲ ਮਾਰਨ ਦੀ ਗੱਲ,ਜਦ ਪਹੁੰਚੇ ਪਰਿਵਾਰ ਵਾਲੇ ਤਾਂ ਵੇਖ ਉੱਡੇ ਹੋਸ਼

ਸਪਾਈਸ ਜੈੱਟ ਦੀ ਫਲਾਈਟ ਦਾ ਮਾਇਆਨਗਰੀ ਮੁੰਬਈ ਤੋਂ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਸਵੇਰੇ 6 ਵੱਜ ਕੇ 40 ਮਿੰਟ ਦਾ ਹੈ ਪਰ ਬੁੱਧਵਾਰ ਨੂੰ ਫਲਾਈਟ ਲਗਭਗ 32 ਮਿੰਟ ਦੀ ਦੇਰੀ ਨਾਲ 7 ਵੱਜ ਕੇ 12 ਮਿੰਟ ’ਤੇ ਮੁੰਬਈ ਤੋਂ ਆਦਮਪੁਰ ਲਈ ਉੱਡੀ ਅਤੇ 6 ਘੰਟੇ ਦੀ ਦੇਰੀ ਨਾਲ ਫਲਾਈਟ 3 ਵੱਜ ਕੇ 44 ਮਿੰਟ ’ਤੇ ਆਦਮਪੁਰ ਵਿਚ ਲੈਂਡ ਹੋਈ।

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਧੁੰਦ ਕਾਰਨ ਸਪਾਈਸ ਜੈੱਟ ਦੀ ਫਲਾਈਟ ਡਾਇਵਰਟ ਹੋਣ ਤੋਂ ਬਾਅਦ ਆਦਮਪੁਰ ਅਤੇ ਦਿੱਲੀ ਵਿਚ ਇੰਤਜ਼ਾਰ ਕਰ ਰਹੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਹੈ। ਇਸ ਹਵਾਈ ਸੇਵਾ ’ਚ ਰੁਕਾਵਟ ਪੈਦਾ ਹੋਣ ਕਾਰਨ ਲਗਭਗ 47 ਯਾਤਰੀਆਂ ਨੂੰ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੂੰ ਸਟਾਫ ਨੇ ਕਿਸੇ ਤਰ੍ਹਾਂ ਸ਼ਾਂਤ ਕੀਤਾ। ਉਥੇ ਹੀ 2 ਵਜੇ ਦੇ ਬਾਅਦ ਏਅਰਪੋਰਟ ’ਤੇ ਵਿਜ਼ੀਬਿਲਟੀ 1000 ਮੀਟਰ ਦੇ ਉਪਰ ਪਹੁੰਚਣ ਤੋਂ ਬਾਅਦ 2 ਵੱਜ ਕੇ 49 ਮਿੰਟ ’ਤੇ ਰਾਜਧਾਨੀ ਦਿੱਲੀ ਤੋਂ ਆਦਮਪੁਰ ਸਿਵਲ ਏਅਰਪੋਰਟ ਲਈ ਉਡਾਣ ਭਰੀ, ਜੋ 55 ਮਿੰਟ ਵਿਚ 3 ਵੱਜ ਕੇ 44 ਮਿੰਟ ’ਤੇ ਆਦਮਪੁਰ ਏਅਰਪੋਰਟ ’ਤੇ ਲੈਂਡ ਹੋਈ। ਉਥੇ ਹੀ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ 6 ਘੰਟੇ ਦੇਰੀ ਨਾਲ ਗਈ, ਜਿਸ ਕਾਰਣ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਜੀਜੇ ਦਾ ਰੂਹ ਕੰਬਾਊ ਕਾਰਾ, ਦਾਤਰ ਨਾਲ ਗਲਾ ਵੱਢ ਕੇ ਸਕੇ ਸਾਲੇ ਨੂੰ ਦਿੱਤੀ ਬੇਰਹਿਮ ਮੌਤ


author

shivani attri

Content Editor

Related News