CBSE ਟਰਮ-1 ਪ੍ਰੀਖਿਆ 2021 ’ਚ ਅੰਕ ਦੇਣ ’ਚ ਗੜਬੜ ਕਰਨ ਵਾਲੇ ਸਕੂਲਾਂ ’ਤੇ ਹੋਵੇਗੀ ਕਾਰਵਾਈ

Wednesday, Jan 05, 2022 - 11:17 PM (IST)

ਲੁਧਿਆਣਾ (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਅਤੇ 12ਵੀਂ ਟਰਮ-1 ਪ੍ਰੀਖਿਆ ਦੇ ਮੁੱਲਾਂਕਣ 'ਚ ਘੱਟ ਅੰਕ ਦੇਣ ਵਾਲੇ ਜਾਂ ਅੰਕਾਂ ਦੀ ਗੜਬੜ ਕਰਨ ਵਾਲੇ ਸਕੂਲਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਬੋਰਡ ਵੱਲੋਂ 10ਵੀਂ ਅਤੇ 12ਵੀਂ ਟਰਮ-1 ਦੇ ਅੰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਸਾਰੇ ਹੋਮ ਸੈਂਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਪ੍ਰੀਖਿਆ ਤੋਂ ਬਾਅਦ ਮੁੱਲਾਂਕਣ ਕੰਮ ਕੀਤਾ ਗਿਆ ਸੀ। ਸੀ. ਬੀ. ਐੱਸ. ਈ. ਦੀ ਮੰਨੀਏ ਤਾਂ ਜਾਂਚ ਵਿਚ ਜੇਕਰ ਓ. ਐੱਮ. ਆਰ. ’ਤੇ ਘੱਟ ਨੰਬਰ ਦੇਣ ਜਾਂ ਜ਼ਿਆਦਾ ਦੇਣਾ ਪਕੜ ’ਚ ਆਉਂਦਾ ਹੈ ਤਾਂ ਅਜਿਹੇ ਪ੍ਰੀਖਿਆ ਕੇਂਦਰ ’ਤੇ ਕਾਰਵਾਈ ਕੀਤੀ ਜਾਵੇਗੀ। ਸਕੂਲ ’ਤੇ 50 ਹਜ਼ਾਰ ਦਾ ਜੁਰਮਾਨਾ ਤੇ ਮਾਨਤਾ ਰੱਦ ਕੀਤੀ ਜਾ ਸਕਦੀ ਹੈ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ


ਸੀ. ਬੀ. ਐੱਸ. ਈ. ਦੇ ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਤੋਂ ਤੁਰੰਤ ਬਾਅਦ ਅੰਕ ਬੋਰਡ ਕੋਲ ਭੇਜਣੇ ਸਨ ਪਰ ਸਾਰੇ ਸਕੂਲਾਂ ਨੂੰ ਓ. ਐੱਮ. ਆਰ. ਦੀ ਹਾਰਡ ਕਾਪੀ ਰੱਖਣ ਦਾ ਹੁਕਮ ਦਿੱਤਾ ਗਿਆ ਸੀ। ਹੁਣ ਬੋਰਡ ਵੱਲੋਂ ਉਸੇ ਹਾਰਡ ਕਾਪੀ ਦੀ ਜਾਂਚ ਕੀਤੀ ਜਾਵੇਗੀ। ਹਰ ਪ੍ਰੀਖਿਆਰਥੀ ਨੂੰ ਮਾਰਕਿੰਗ ਸਕੀਮ ਮੁਤਾਬਕ ਅੰਕ ਦਿੱਤਾ ਗਿਆ ਹੈ ਜਾਂ ਨਹੀਂ। ਯਾਦ ਰਹੇ ਕਿ ਕਈ ਸਕੂਲਾਂ ਵੱਲੋਂ ਬੋਰਡ ਦੇ ਪਾਸ ਸਕੂਲ ਵੱਲੋਂ ਗੜਬੜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੱਸ ਦੇਈਏ ਕਿ 10ਵੀਂ ਅਤੇ 12ਵੀਂ ਟਰਮ-1 ਪ੍ਰੀਖਿਆ ’ਚ ਬੋਰਡ ਵੱਲੋਂ ਕੁਝ ਸਕੂਲਾਂ ਨੂੰ ਹੋਮ ਸੈਂਟਰ ਬਣਾਇਆ ਗਿਆ ਸੀ, ਜਦੋਂਕਿ ਕੁਝ ਸਕੂਲਾਂ ਦਾ ਸੈਂਟਰ ਹੋਰਨਾਂ ਸਕੂਲਾਂ ਵਿਚ ਦਿੱਤਾ ਗਿਆ ਸੀ। ਅਜਿਹੇ ਵਿਚ ਕਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੂਜੇ ਸਕੂਲ ਜਾ ਕੇ ਪ੍ਰੀਖਿਆ ਦੇਣੀ ਪਈ ਸੀ। ਇਸ ਦੌਰਾਨ ਹੋਮ ਸੈਂਟਰ ਵਾਲੇ ਸਕੂਲਾਂ ਵੱਲੋਂ ਅੰਕ ਦੇਣ ਵਿਚ ਕਿਸੇ ਤਰ੍ਹਾਂ ਦੀ ਗੜਬੜ ਨਾ ਕੀਤੀ ਗਈ ਹੋਵੇ, ਇਸ ਕਾਰਨ ਬੋਰਡ ਵੱਲੋਂ ਅੰਕਾਂ ਦੀ ਜਾਂਚ ਕੀਤੀ ਜਾਵੇਗੀ। ਬੋਰਡ ਸੂਤਰਾਂ ਦੀ ਮੰਨੀਏ ਤਾਂ ਅੰਕਾਂ ਦੀ ਜਾਂਚ ਰੈਂਡਮਲੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News