ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ
Wednesday, Oct 07, 2026 - 04:02 PM (IST)
ਅੰਮ੍ਰਿਤਸਰ (ਵੈੱਬ ਡੈਸਕ)- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਖੇਤਰ 'ਚ ਬੀ. ਐੱਸ. ਐੱਫ਼. ਨੇ ਵੱਖ-ਵੱਖ ਕਾਰਵਾਈਆਂ ਦੌਰਾਨ 5.050 ਕਿਲੋਗ੍ਰਾਮ ਅਫ਼ੀਮ ਅਤੇ 5.012 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਮਾਮਲਿਆਂ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਇਕ ਕਾਰਵਾਈ ਵਿਚ ਪੈਕੇਟ ਦੇ ਨਾਲ ਪੈਕਿੰਗ ਸਮੱਗਰੀ ਵੀ ਮਿਲੀ ਜਦਕਿ ਦੂਜੇ ਮਾਮਲੇ 'ਚ ਹੈਰੋਇਨ ਦੇ ਨਾਲ ਇਕ ਡਰੋਨ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...
ਪਹਿਲੀ ਕਾਰਵਾਈ 'ਚ 100 ਬਟਾਲੀਅਨ ਬੀ. ਐੱਸ. ਐੱਫ਼. ਦੀ 'ਏ' ਕੰਪਨੀ ਦੇ ਕਮਾਂਡਰ ਮੋਦ ਸਿੰਘ ਰਾਠੌਰ ਦੁਆਰਾ ਲੋਪੋਕੇ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਮੁਤਾਬਕ ਬੀ. ਐੱਸ. ਐੱਫ਼. ਨੂੰ ਪਲਮੋਰਾਂ ਬੀ. ਓ. ਪੀ. ਖੇਤਰ 'ਚ ਇਕ ਸ਼ੱਕੀ ਪੈਕੇਜ ਮਿਲਿਆ। ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ 'ਚ ਪੈਕੇਜ ਨੂੰ ਜ਼ਬਤ ਕਰਕੇ ਖੋਲ੍ਹਿਆ ਗਿਆ, ਜਿਸ 'ਚੋਂ 5.050 ਕਿਲੋਗ੍ਰਾਮ ਅਫ਼ੀਮ ਦਾ ਖ਼ੁਲਾਸਾ ਹੋਇਆ। ਪੈਕੇਜ ਦੇ ਨਾਲ ਲਗਭਗ 490 ਗ੍ਰਾਮ ਪੈਕਿੰਗ ਸਮੱਗਰੀ ਵੀ ਮਿਲੀ। ਸ਼ੱਕੀ ਪੈਕੇਜ ਦਾ ਕੁੱਲ੍ਹ ਭਾਰ 5.540 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਲੋਪੋਕੇ ਥਾਣੇ 'ਚ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 18, 61 ਅਤੇ 85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬਰਾਮਦ ਕੀਤੀ ਸਮੱਗਰੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
