ਏ.ਸੀ.ਪੀ. ਦੇ ਗੰਨਮੈਨ ਵਲੋਂ ਪਿੰਡ ਰਾਮੂੰਵਾਲਾ ''ਚ ਗੁਜਾਰੀ ਇਕ ਰਾਤ ਪਿੰਡ ਵਾਸੀਆਂ ''ਤੇ ਪਈ ਭਾਰੀ
Saturday, Apr 18, 2020 - 06:23 PM (IST)
ਮੋਗਾ (ਗੋਪੀ, ਰਾਊਕੇ, ਸੰਦੀਪ ਸ਼ਰਮਾ/ਰੱਤੀ): ਲੁਧਿਆਣਾ ਦੇ ਏ.ਸੀ.ਪੀ. ਨਾਰਥ ਅਨਿਲ ਕੋਹਲੀ ਦੀ ਅੱਜ ਲੁਧਿਆਣਾ ਦੇ ਹੀ ਇੱਕ ਮੈਡੀਕਲ ਕਾਲਜ 'ਚ ਕੋਰੋਨਾ ਨਾਲ ਮੌਤ ਹੋ ਗਈ। ਉਸਦੇ ਗੰਨਮੈਨ ਮਨਮੀਤ ਸਿੰਘ ਨਿਵਾਸੀ ਵਾੜਾ ਭਾਈ ਜ਼ਿਲਾ ਫਿਰੋਜ਼ਪੁਰ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ। ਮਨਮੀਤ ਸਿੰਘ 15 ਅਪ੍ਰੈਲ ਦੀ ਰਾਤ ਨੂੰ ਜ਼ਿਲੇ ਦੇ ਪਿੰਡ ਰਾਮੂੰਵਾਲਾ ਨਵਾਂ ਵਿਖੇ ਸਥਿਤ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਸੀ ਅਤੇ ਇਕ ਰਾਤ ਉਨ੍ਹਾਂ ਕੋਲ ਰਿਹਾ ਸੀ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਤੋਂ ਅੱਜ ਸਿਹਤ ਵਿਭਾਗ ਮੋਗਾ ਨੇ ਹਰਕਤ ਵਿੱਚ ਆਉਂਦੇ ਹੋਏ ਸਿਵਲ ਸਰਜਨ ਮੋਗਾ ਡਾ.ਅੰਦੇਸ਼ ਕੰਗ ਅਤੇ ਸਹਾਇਕ ਸਿਵਲ ਸਰਨ ਮੋਗਾ ਡਾ.ਜਸਵੰਤ ਸਿੰਘ ਦੇ ਹੁਕਮਾਂ ਤੇ ਜ਼ਿਲਾ ਨੋਡਲ ਅਫਸਰ ਡਾ.ਨਰੇਸ਼ ਦੀ ਅਗਵਾਈ 'ਚ ਵਿਸ਼ੇਸ਼ ਤੌਰ 'ਤੇ ਮੈਡੀਕਲ ਟੀਮਾਂ ਗਠਿਤ ਕਰਕੇ ਪਿੰਡ ਰਾਮੂੰਵਾਲਾ ਨਵਾਂ ਭੇਜਿਆਂ।
ਇਹ ਵੀ ਪੜ੍ਹੋ: ..ਜਦੋਂ ਜਵਾਈ ਨੇ ਸਾਲੇ ਦੇ 'ਚ ਵਿਆਹ 'ਚ ਬਰਾਤੀਆਂ ਨੂੰ ਲਿਜਾਣ ਦੀ ਕੀਤੀ ਜਿੱਦ
ਸਿਹਤ ਟੀਮਾਂ ਨੇ ਜਿੱਥੇ ਪਿੰਡ ਰਾਮੂੰਵਾਲਾ ਨਵਾਂ 'ਚ ਸਰਵੇ ਕਰਕੇ ਦੇ ਇਸ ਪਿੰਡ 'ਚ ਪੁੱਜਣ ਤੇ ਉਸਦੇ ਸੰਪਰਕ 'ਚ ਆਏ ਉਸਦੇ ਨਾਨਕੇ ਪਰਿਵਾਰ ਦੇ 7 ਮੈਂਬਰਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰ ਕੇ ਉਨ੍ਹਾਂ ਦਾ ਕੋਰੋਨਾ ਦਾ ਸੈਂਪਲ ਲੈ ਕੇ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਜਾਂਚ ਲਈ ਭੇਜੇ ਗਏ ਹਨ, ਜਿਸਦੀ ਪੁਸ਼ਟੀ ਸਹਾਇਕ ਸਿਵਲ ਸਰਜਨ ਮੋਗਾ ਡਾ.ਜਸਵੰਤ ਸਿੰਘ ਨੇ ਕੀਤੀ ਹੈ। ਉੱਥੇ ਹੀ ਸਿਹਤ ਟੀਮਾਂ ਵੱਲੋਂ ਪਿੰਡ ਵਿੱਚ ਉਕਤ ਪੁਲਸ ਮੁਲਾਜ਼ਮ ਦੇ ਸੰਪਰਕ 'ਚ ਆਏ ਇੱਕ ਆਰ.ਐੱਮ.ਪੀ. ਡਾਕਟਰ ਜਿਸ ਪਾਸੋਂ 15 ਅਪ੍ਰੈਲ ਦੀ ਰਾਤ ਨੂੰ ਉਕਤ ਪੁਲਸ ਮੁਲਾਜ਼ਮ ਨੇ ਤਬੀਅਤ ਠੀਕ ਨਾ ਹੋਣ ਕਰਕੇ ਦਵਾਈ ਵੀ ਲਈ ਸੀ ਇਸ ਡਾਕਟਰ ਸਮੇਤ 13 ਨੂੰ ਪਿੰਡ ਰਾਮੂੰਵਾਲਾ ਵਿਖੇ ਹੀ ਉਨ੍ਹਾਂ ਦੇ ਘਰਾਂ 'ਚ ਹੀ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪ੍ਰੇਮਿਕਾ ਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਹੇ ਮੁੰਡੇ ਦਾ ਖੁੱਲਿਆ ਭੇਦ
ਪੀੜਤ ਦੇ ਨਾਨਕੇ ਪਰਿਵਾਰ ਦੀਆਂ 5 ਔਰਤਾਂ ਅਤੇ 2 ਮੇਲ ਮੈਂਬਰਾਂ ਦੇ ਲਏ ਸੈਂਪਲ
ਸਹਾਇਕ ਸਿਵਲ ਸਰਜਨ ਡਾ.ਜਸਵੰਤ ਸਿੰਘ ਅਨੁਸਾਰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਰੱਖੇ ਗਏ ਇਨ੍ਹਾਂ ਸੱਤ ਪਰਿਵਾਰਕ ਮੈਂਬਰਾਂ 'ਚ ਇੱਕ 14 ਸਾਲ ਦਾ ਲੜਕਾ,40 ਸਾਲ ਦਾ ਮੇਲ ਮੈਂਬਰ ਤੋਂ ਇਲਾਵਾ ਇੱਕ 73 ਸਾਲ ਦੀ ਬਜ਼ੂਰਗ ਔਰਤ ਸਮੇਤ ਇੱਕ 55,35,40 ਅਤੇ 21 ਸਾਲ ਦੀਆਂ ਔਰਤਾਂ ਸ਼ਾਮਲ ਹਨ।
ਪਹਿਲਾਂ ਵੀ ਆਈਸੋਲੇਸ਼ਨ ਵਾਰਡ 'ਚ ਹਨ 4 ਕੋਰੋਨਾ ਪੀੜਤ ਦਾਖਲ
ਇੱਥੇ ਦੱਸਣਾ ਬਣਦਾ ਹੈ ਕਿ ਜ਼ਿਲਾ ਪੱਧਰੀ ਹਸਪਤਾਲ ਦੇ ਇਸ ਵਾਰਡ 'ਚ ਪਹਿਲਾਂ ਹੀ 4 ਕਰੋਨਾ ਪੀੜਤ ਰੱਖੇ ਗਏ ਹਨ ਅਤੇ ਇਨ੍ਹਾਂ ਦੇ ਨੈਗੇਟਿਵ ਆਏ 9 ਸਾਥੀਆਂ ਨੂੰ ਪਿੰਡ ਜਨੇਰ 'ਚ ਸਥਾਪਿਤ ਕੀਤੇ ਗਏ ਆਈਸੋਲੇਸ਼ਨ ਅਤੇ ਕੁਆਰੰਟਾਈਨ ਵਾਰਡ ਵਿੱਚ ਰੱਖਿਆ ਗਿਆ ਹੈ। ਜਿਨ੍ਹਾਂ ਦੇ ਐਤਵਾਰ ਨੂੰ ਫਿਰ ਕੋਰੋਨਾ ਜਾਂਚ ਲਈ ਸੈਂਪਲ ਲੈ ਕੇ ਭੇਜੇ ਜਾਣਗੇ।
ਇਹ ਵੀ ਪੜ੍ਹੋ: ਕਰਫਿਊ ਕਾਰਨ ਕੰਮ ਬੰਦ ਹੋਣ ਦੇ ਚੱਲਦੇ ਨੌਜਵਾਨ ਨੇ ਲਿਆ ਫਾਹਾ