STF ''ਤੇ ਫਾਇਰਿੰਗ ਮਾਮਲੇ ''ਚ ਮੁਲਜ਼ਮ ਦੀ ਹੋਈ ਪਛਾਣ, ਛਾਪੇਮਾਰੀ ਜਾਰੀ

Friday, Apr 29, 2022 - 02:12 AM (IST)

STF ''ਤੇ ਫਾਇਰਿੰਗ ਮਾਮਲੇ ''ਚ ਮੁਲਜ਼ਮ ਦੀ ਹੋਈ ਪਛਾਣ, ਛਾਪੇਮਾਰੀ ਜਾਰੀ

ਲੁਧਿਆਣਾ (ਰਾਜ) : ਲੁਧਿਆਣਾ 'ਚ STF 'ਤੇ ਫਾਇਰਿੰਗ ਦੇ ਮਾਮਲੇ 'ਚ ਪੁਲਸ ਨੂੰ ਸਫਲਤਾ ਮਿਲੀ ਹੈ। ਪੁਲਸ ਨੇ ਇਸ ਘਟਨਾ 'ਚ ਸ਼ਾਮਲ ਮੁੱਖ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਇਸੇ ਕੜੀ ਤਹਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਮਾਮਲਾ ਥਾਣਾ ਸਦਰ ਅਧੀਨ ਪੈਂਦੇ ਬਸੰਤ ਐਵੀਨਿਊ ਦਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਦੇ ਧਾਂਦਰਾ ਰੋਡ 'ਤੇ ਇਕ ਫਾਰਚੂਨਰ ਸਵਾਰ ਨੌਜਵਾਨ ਦੀਪਕ ਕੁਮਾਰ ਉਰਫ ਦੀਪੂ ਕੰਡੇਵਾਲਾ ਨੇ ਪੁਲਸ ਦੀ ਗੱਡੀ 'ਤੇ ਗੋਲੀ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਭਗਤਾ ਭਾਈ ਬੱਸ ਸਟੈਂਡ 'ਤੇ ਲੱਗੀ ਭਿਆਨਕ ਅੱਗ, 3 ਬੱਸਾਂ ਸੜ ਕੇ ਸੁਆਹ, ਇਕ ਵਿਅਕਤੀ ਦੀ ਮੌਤ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਐੱਸ.ਟੀ.ਐੱਫ. ਨੂੰ ਇਸ ਮੁਲਜ਼ਮ ਦੀ ਭਾਲ ਸੀ। ਜਾਣਕਾਰੀ ਦਿੰਦਿਆਂਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਿੱਟੇ ਦਾ ਕਾਰੋਬਾਰ ਕਰਨ ਵਾਲਾ ਦੀਪਕ ਫਾਰਚੂਨਰ ਕਾਰ 'ਚ ਆ ਰਿਹਾ ਹੈ, ਜਿਸ ਨੂੰ ਫੜਨ ਲਈ ਪੁਲਸ ਨੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਦੀਪਕ ਨੇ ਪੁਲਸ ਦੀ ਗੱਡੀ ਨੂੰ ਟੱਕਰ ਮਾਰ ਕੇ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਕਾਰ ਸਵਾਰ ਨੌਜਵਾਨਾਂ ਨੇ ਕਿਸਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News