ਅੱਧੀ ਰਾਤ ਨੂੰ ਖਟਕੜਕਲਾਂ ਨੇੜੇ ਵਾਪਰਿਆ ਭਿਆਨਕ ਹਾਦਸਾ, ਸਕੀਆਂ ਭੈਣਾਂ ਦੀ ਮੌਤ
Tuesday, Oct 26, 2021 - 06:26 PM (IST)
ਬੰਗਾ (ਚਮਨ ਲਾਲ /ਰਾਕੇਸ਼) : ਬੀਤੀ ਦੇਰ ਰਾਤ ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਖਟਕੜਕਲ੍ਹਾਂ ਨਜ਼ਦੀਕ ਵਾਪਰੇ ਭਿਆਨਕ ਹਾਦਸੇ ਵਿਚ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਮਿਰ ਕਾਰਮਨ ਅਤੇ ਮੁਹੰਮਦ ਅਫਜ਼ਲ ਨਿਵਾਸੀ ਜੰਮੂ-ਕਸ਼ਮੀਰ ਆਪਣੀ ਚਚੇਰੀਆਂ ਭੈਣਾਂ ਨੂੰ ਨਾਲ ਲੈ ਕੇ ਬੀਤੀ ਦੇਰ ਸ਼ਾਮ ਆਪਣੀ ਕਾਰ ਨੰਬਰ ਜੇ. ਕੇ 02ਬੀ ਪੀ 0070 ਵਿਚ ਸਵਾਰ ਹੋਕੇ ਜੰਮੂ ਤੋ ਚੰਡੀਗੜ੍ਹ ਜਾ ਰਿਹਾ ਸੀ। ਇਹ ਚੰਡੀਗੜ੍ਹ ਵਿਚ ਹੋਣ ਵਾਲੇ ਆਪਣੇ ਕਿਸੇ ਇਮਤਿਹਾਨ ਦੇਣ ਲਈ ਜਾ ਰਹੇ ਸਨ ਅਤੇ ਉਨ੍ਹਾਂ ਨਾਲ ਆਪਣੇ ਕਿਸੇ ਕਰੀਬੀ ਰਿਸ਼ਤੇਦਾਰ ਨੂੰ ਮਿਲਣ ਲਈ ਉਨ੍ਹਾਂ ਦੀਆਂ ਚਚੇਰੀਆਂ ਸਕੀਆਂ ਭੈਣਾਂ ਜਾਹਵਾਂ ਆਦਾਨ ਅਤੇ ਅਕਸਾ ਆਦਾਨ ਪੁੱਤਰੀਆਂ ਆਦਾਨ ਸਈਅਦ ਵਾਸੀ ਪੂੰਛ ਵੀ ਜਾ ਰਹੀਆਂ ਸਨ। ਜਿਵੇਂ ਹੀ ਉਕਤ ਚਾਰੇ ਜਣੇ ਬੰਗਾ ਸ਼ਹਿਰ ਨੂੰ ਪਾਰ ਕਰਕੇ ਪਿੰਡ ਖਟਕੜਕਲ੍ਹਾਂ ਨਜ਼ਦੀਕ ਥਾਂਦੀਆ ਮੋੜ ਪੁੱਜੇ ਤਾਂ ਇਕ ਦੋ ਪਹੀਆ ਵਾਹਨ ਜੋ ਉਲਟ ਸਾਈਡ ਤੋਂ ਆ ਰਿਹਾ ਸੀ ਨੂੰ ਬਚਾਉਂਦੇ ਹੋਏ ਜਿਵੇਂ ਹੀ ਕਾਰ ਚਾਲਕ ਨੇ ਕਾਰ ਦੀ ਬਰੇਕ ਮਾਰੀ ਤਾਂ ਉਨ੍ਹਾਂ ਦੀ ਕਾਰ ਦਾ ਪਿਛਲਾ ਐਕਸਲ ਟੁੱਟ ਗਿਆ ਅਤੇ ਕਾਰ ਬੇਕਾਬੂ ਹੋਕੇ ਨਜ਼ਦੀਕ ਬਣੇ ਇਕ ਧਾਰਮਿਕ ਸਤਿਸੰਗ ਭਵਨ ਦੀ ਕੰਧ ਨਾਲ ਜਾ ਟਕਰਾਈ ਅਤੇ ਬੁਰੀ ਤਰ੍ਹਾ ਨਾਲ ਚਕਨਾਚੂਰ ਹੋ ਗਈ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਸਕੀ ਭੈਣ ਨਾਲ ਜ਼ਬਰਦਸਤੀ ਬਣਾਏ ਸਰੀਰਕ ਸੰਬੰਧ, ਕੁੜੀ ਨੇ ਇੰਝ ਖੋਲ੍ਹੀ ਪੂਰੀ ਕਰਤੂਤ
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਭੈਣਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਦੀ ਮਦਦ ਨਾਲ ਰੁਲਰ ਰੈਪਿਡ ਪੁਲਸ ਹੈਂਡ ਕਾਸਟੇਂਬਲ ਰਾਜ ਕੁਮਾਰ ਅਤੇ ਨੈਸ਼ਨਲ ਹਾਈਵੇਅ ਦੀ ਐਂਬੂਲੈਸ ਦੇ ਕਰਮਚਾਰੀਆਂ ਦੀ ਮਦਦ ਨਾਲ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਪੁਹੰਚਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਉਨ੍ਹਾਂ ਦੇ ਚਚੇਰੇ ਭਰਾ ਇਸ ਹਾਦਸੇ ਵਿਚ ਮਾਮੂਲੀ ਜ਼ਖਮੀ ਹੋਏ। ਹਾਦਸੇ ਦੀ ਸੂਚਨਾ ਮਿਲਦੇ ਮ੍ਰਿਤਕ ਕੁੜੀਆਂ ਦੇ ਕਰੀਬੀ ਕੁਝ ਸਮੇਂ ਬਾਅਦ ਮੌਕੇ ’ਤੇ ਪੁੱਜ ਗਏ ਜਦਕਿ ਥਾਣਾ ਸਦਰ ਦੇ ਏ. ਐਸ. ਆਈ ਮਨਜੀਤ ਕੌਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਹਾਦਸੇ ਦੌਰਾਨ ਮਾਰੀਆਂ ਗਈਆਂ ਭੈਣਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਭਰੀ ਮਹਿਫ਼ਲ ’ਚ ਸੁਖਬੀਰ ਨੂੰ ਸੁਣਾਈਆਂ ਖਰੀਆਂ-ਖਰੀਆਂ, ਉਤੋਂ ਲੋਕਾਂ ਨੇ ਰੱਜ ਕੇ ਮਾਰੀਆਂ ਤਾੜੀਆਂ (ਵੀਡੀਓ)
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?