ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ

Tuesday, Nov 17, 2020 - 12:43 PM (IST)

ਦਰਦਨਾਕ : ਸੰਗਰੂਰ 'ਚ ਵਾਪਰਿਆ ਵੱਡਾ ਹਾਦਸਾ, 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ

ਸੰਗਰੂਰ (ਹਨੀ) : ਸੰਗਰੂਰ ਦੇ ਸੁਨਾਮ ਰੋਡ 'ਤੇ ਬੀਤੀ ਰਾਤ ਉਸ ਵੇਲੇ ਦਰਦਨਾਕ ਹਾਦਸਾ ਵਾਪਰਿਆ, ਜਦੋਂ 5 ਲੋਕਾਂ ਦੀ ਕਾਰ ਅੰਦਰ ਸੜ ਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਐਸ. ਐਸ. ਪੀ. ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਕਾਰ 'ਚ ਸਵਾਰ 5 ਲੋਕ ਦਿੜਬਾ 'ਚ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਮਗਰੋਂ ਸੋਮਵਾਰ ਦੇਰ ਰਾਤ ਮੋਗਾ ਵਾਪਸ ਜਾ ਰਹੇ ਸਨ ਅਤੇ ਇਨ੍ਹਾਂ 'ਚੋਂ ਇਕ ਵਿਅਕਤੀ ਡਾਕਟਰ ਵੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਟਰੇਨਾਂ ਰੱਦ ਹੋਣ ਕਾਰਨ ਰੁਕੀ 'ਫ਼ੌਜੀਆਂ' ਦੇ ਸਮਾਨ ਦੀ ਸਪਲਾਈਉਨ੍ਹਾਂ ਦੱਸਿਆ ਕਿ ਕਾਰ ਹਾਦਸੇ ਦੌਰਾਨ ਡੀਜ਼ਲ ਟੈਂਕ ਨਾਲ ਟਕਰਾ ਗਈ ਅਤੇ ਤੇਲ ਫੈਲ ਗਿਆ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਸਮਾਂ ਹੀ ਨਹੀਂ ਮਿਲਿਆ, ਜਿਸ ਕਾਰਨ ਉਹ ਜ਼ਿੰਦਾ ਹੀ ਸੜ ਗਏ।

ਇਹ ਵੀ ਪੜ੍ਹੋ : ਹਲਕੇ ਮੀਂਹ ਨਾਲ ਹੋਈ ਠੰਡ ਦੀ ਦਸਤਕ, ਲੋਕਾਂ ਨੂੰ ਧੂੰਏਂ ਤੋਂ ਮਿਲੀ ਨਿਜਾਤ

ਐਸ. ਐਸ. ਪੀ. ਨੇ ਦੱਸਿਆ ਕਿ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਣ ਲਈ ਕਾਰ ਨੂੰ ਕੱਟਣਾ ਪਿਆ। ਪੁਲਸ ਮੁਤਾਬਕ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਹਾਲਾਂਕਿ ਉਸ ਨੂੰ ਜਲਦੀ ਫੜ੍ਹ ਲਏ ਜਾਣ ਦੀ ਉਮੀਦ ਹੈ।

 

 

 


author

Babita

Content Editor

Related News