ਬਜ਼ੁਰਗ ਨੂੰ ਐਕਟਿਵਾ ਸਣੇ ਘੜੀਸਦੀ ਲੈ ਗਈ High Speed ਬੱਸ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

Thursday, Jul 27, 2023 - 12:07 PM (IST)

ਬਜ਼ੁਰਗ ਨੂੰ ਐਕਟਿਵਾ ਸਣੇ ਘੜੀਸਦੀ ਲੈ ਗਈ High Speed ਬੱਸ, ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਰੌਂਗਟੇ

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵੱਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਜ਼ੁਰਗ ਚਰਨਜੀਤ ਸਿੰਘ ਐਕਟਿਵਾ 'ਤੇ ਸਵਾਰ ਸੀ, ਜਿਸ ਨੂੰ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦੇ ਹੀ ਬਜ਼ੁਰਗ ਸੜਕ 'ਤੇ ਡਿੱਗ ਗਿਆ।

ਇਹ ਵੀ ਪੜ੍ਹੋ : ਖੰਨਾ ਦਾ ਵੱਡਾ ਕਾਰੋਬਾਰੀ ਅਚਾਨਕ ਹੋਇਆ ਲਾਪਤਾ, Innova ਗੱਡੀ 'ਚੋਂ ਮਿਲਿਆ ਹੱਥ ਲਿਖ਼ਤ ਨੋਟ

ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਡਰਾਈਵਰ ਕੋਲੋਂ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਉਹ ਬਜ਼ੁਰਗ ਨੂੰ ਕਰੀਬ 15 ਫੁੱਟ ਤੱਕ ਐਕਟਿਵਾ ਸਮੇਤ ਘੜੀਸਦਾ ਹੋਇਆ ਲੈ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਕਾਰਨ ਲਾਸ਼ ਦੇ ਕਈ ਟੁਕੜੇ ਹੋ ਗਏ।

ਇਹ ਵੀ ਪੜ੍ਹੋ : ਘਰੋਂ ਨਿਕਲ ਰਹੇ ਹੋ ਤਾਂ ਛਤਰੀ ਜ਼ਰੂਰ ਲੈ ਲਓ, ਪੰਜਾਬ 'ਚ ਅੱਜ ਹੈ ਭਾਰੀ ਮੀਂਹ ਦਾ ਅਲਰਟ

ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਹਾਦਸੇ ਕਾਰਨ ਰੋਡ 'ਤੇ ਵੀ ਭਾਰੀ ਜਾਮ ਲੱਗ ਗਿਆ, ਜਿਸ ਨੂੰ ਕੱਢਵਾ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News