ਲੁਧਿਆਣਾ : ਪਹਿਲੇ ਦਿਨ ਪਈ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ''ਚ ਟਕਰਾਈਆਂ ਗੱਡੀਆਂ (ਤਸਵੀਰਾਂ)

Thursday, Dec 16, 2021 - 11:49 AM (IST)

ਲੁਧਿਆਣਾ (ਅਨਿਲ) : ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਲੁਧਿਆਣਾ 'ਚ ਅੱਜ ਪਹਿਲੇ ਦਿਨ ਸੰਘਣੀ ਧੁੰਦ ਪਈ। ਪਹਿਲੇ ਦਿਨ ਹੀ ਧੁੰਦ ਕਾਰਨ ਜ਼ਿਲ੍ਹੇ 'ਚ ਹਾਦਸਾ ਵਾਪਰ ਗਿਆ। ਇੱਥੇ ਨੈਸ਼ਨਲ ਹਾਈਵੇਅ 'ਤੇ ਅੱਜ ਸਵੇਰੇ ਕਰੀਬ 6 ਵਜੇ ਲੁਧਿਆਣਾ ਤੋਂ ਜਲੰਧਰ ਵੱਲੋ ਜਾ ਰਹੇ 3 ਵਾਹਨਾਂ ਦੀ ਨੈਸ਼ਨਲ ਹਾਈਵੇਅ 'ਤੇ ਟੱਕਰ ਹੋ ਗਈ।

ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ

ਇਸ ਹਾਦਸੇ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਨੈਸ਼ਨਲ ਹਾਈਵੇਅ 'ਤੇ ਵਾਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : 'ਪੰਜਾਬ ਯੂਨੀਵਰਸਿਟੀ' 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁਲਤਵੀ ਹੋ ਸਕਦੀਆਂ ਨੇ ਪ੍ਰੀਖਿਆਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News