ਐਕਟਿਵਾ ਸਵਾਰ ਕੁੜੀ ਦੀ ਸੜਕ ਹਾਦਸੇ ''ਚ ਹੋਈ ਮੌਤ

Thursday, Aug 20, 2026 - 07:25 PM (IST)

ਐਕਟਿਵਾ ਸਵਾਰ ਕੁੜੀ ਦੀ ਸੜਕ ਹਾਦਸੇ ''ਚ ਹੋਈ ਮੌਤ

ਹਰਿਆਣਾ (ਰੱਤੀ): ਹੁਸ਼ਿਆਰਪੁਰ ਦਸੂਹਾ ਮੁੱਖ ਮਾਰਗ ’ਤੇ ਪਿੰਡ ਘਾਸੀਪੁਰ ਨੇੜੇ ਜੀਓ ਪੈਟਰੋਲ ਪੰਪ ਨਜ਼ਦੀਕ ਇਕ ਮਹਿੰਦਰਾ ਗੱਡੀ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਟੱਕਰ ਵਿਚ ਐਕਟਿਵਾ ਸਵਾਰ ਮਹਿਲਾ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਬਕ ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਮਹਿਲਾ ਨੂੰ ਤੁਰੰਤ ਇਲਾਜ ਲਈ ਹੁਸ਼ਿਆਰਪੁਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਗੱਡੀ (ਪੀ.ਬੀ.-07-ਸੀ.ਐਚ.-7437) ਹੁਸ਼ਿਆਰਪੁਰ ਤੋਂ ਮੁਕੇਰੀਆਂ ਵੱਲ ਜਾ ਰਹੀ ਸੀ, ਅਤੇ ਉਕਤ ਐਕਟਿਵਾ (ਪੀ.ਬੀ.-07-ਬੀ.ਐਮ.-6535) ’ਤੇ ਸਵਾਰ ਚੇਤਨਾ (23) ਆਪਣੇ ਪਿੰਡ ਸਤੋਰ ਵੱਲ ਜਾ ਰਹੀ ਸੀ। ਘਾਸੀਪੁਰ ਨੇੜੇ ਜੀਓ ਪੈਟਰੋਲ ਪੰਪ ਕੋਲ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਦਾ ਅਗਲਾ ਹਿੱਸਾ ਮਹਿੰਦਰਾ ਗੱਡੀ ਦੇ ਹੇਠਾਂ ਜਾ ਵੜਿਆ, ਜਿਸ ਕਾਰਨ ਚੇਤਨਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਬਾਦ ਵਿਚ ਉਸਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਹਰਿਆਣਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News