ਜਾਇਦਾਦ ਦੇ ਲਾਲਚ ’ਚ ਪੁੱਤ ਨੇ ਕਰ ''ਤਾ ਪਿਓ ਦਾ ਕਤਲ, ਪਤਨੀ-ਸਾਲੇ ਨਾਲ ਮਿਲ ਵਾਰਦਾਤ ਨੂੰ ਦਿੱਤਾ ਅੰਜਾਮ
Wednesday, Nov 25, 2026 - 08:43 AM (IST)
ਜੈਤੋ (ਜਿੰਦਲ) - ਪਿੰਡ ਮੱਤਾ ਵਿਚ ਇਕ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਹੋਈ ਮੌਤ ਦੀ ਪੁਲਸ ਜਾਂਚ ਵਿਚ ਸਨਸਨੀਖੇਜ਼ ਕਤਲ ਦਾ ਖੁਲਾਸਾ ਹੋਇਆ ਹੈ। ਹਰਜਿੰਦਰ ਸਿੰਘ ਦਾ ਕਤਲ ਪਰਿਵਾਰਕ ਝਗੜੇ ਅਤੇ ਜਾਇਦਾਦ ਦੀ ਲਾਲਸਾ ਕਾਰਨ ਗਲਾ ਘੁੱਟ ਕੇ ਕੀਤਾ ਗਿਆ ਸੀ। ਮ੍ਰਿਤਕ ਦੀ ਵਿਆਹੁਤਾ ਧੀ ਸੁਖਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਪੁੱਤਰ ਹਰਵਿੰਦਰ ਸਿੰਘ ਅਤੇ ਨੂੰਹ ਕੋਮਲ ਸਮੇਤ ਪੰਜ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: 27 ਤੇ 28 ਨਵੰਬਰ ਨੂੰ ਲੱਗੇਗਾ ਲਾਕਡਾਊਨ, ਸ਼ੇਖ ਹਸੀਨਾ ਦੀ ਪਾਰਟੀ ਨੇ ਰੱਖੀਆਂ ਇਹ 8 ਮੰਗਾਂ
ਸ਼ਿਕਾਇਤ ਅਨੁਸਾਰ 22 ਨਵੰਬਰ ਦੀ ਸਵੇਰੇ ਭਰਾ ਨੇ ਫ਼ੋਨ ਕਰ ਕੇ ਝੂਠੀ ਖ਼ਬਰ ਦਿੱਤੀ ਕਿ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਘਰ ਪਹੁੰਚਣ ’ਤੇ ਧੀ ਨੇ ਆਪਣੇ ਪਿਤਾ ਦੀ ਗਰਦਨ ’ਤੇ ਨਿਸ਼ਾਨ ਦੇਖੇ, ਜਿਸ ਨਾਲ ਉਸ ਨੂੰ ਆਪਣੇ ਪਿਓ ਦਾ ਕਤਲ ਹੋਣ ਦਾ ਸ਼ੱਕ ਪੈਦਾ ਹੋਇਆ। ਜਾਂਚ ਵਿਚ ਪਤਾ ਲੱਗਾ ਕਿ ਪੁੱਤਰ ਅਤੇ ਨੂੰਹ ਅਕਸਰ ਪਿਤਾ ਨਾਲ ਘਰ ਆਪਣੇ ਨਾਂ ਕਰਵਾਉਣ ਅਤੇ ਪੈਸਿਆਂ ਲਈ ਝਗੜਾ ਕਰਦੇ ਸਨ। 21 ਨਵੰਬਰ ਦੀ ਰਾਤ ਨੂੰ ਨੂੰਹ ਕੋਮਲ ਨੇ ਆਪਣੇ ਸਹੁਰੇ ਦੀ ਚਾਹ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ, ਜਿਸ ਨਾਲ ਉਹ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ: ਸਭ ਮੋਹ ਮਾਇਆ ਹੈ...; 15,00,00,000 ਦਾ ਕਾਰੋਬਾਰ ਛੱਡ ਸੰਨਿਆਸ ਲੈਣ ਜਾ ਰਿਹਾ ਇਹ ਪਰਿਵਾਰ
ਇਸ ਤੋਂ ਬਾਅਦ ਮ੍ਰਿਤਕ ਦੇ ਪੁੱਤਰ, ਉਸ ਦੇ ਸਾਲੇ, ਚਰਨਜੀਤ ਸਿੰਘ ਅਤੇ ਦੋ ਹੋਰ ਸਾਥੀਆਂ ਨੇ ਬਜ਼ੁਰਗ ਵਿਅਕਤੀ ਦੇ ਹੱਥ ਅਤੇ ਪੈਰ ਫੜ ਲਏ ਅਤੇ ਕੋਮਲ ਨੇ ਉਸ ਨੂੰ ਪਰਨੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰਜੇ ਹੋਏ ਡੀ. ਐੱਸ. ਪੀ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੁਲਜ਼ਮ ਪੁੱਤਰ ਅਤੇ ਉਸ ਦੇ ਸਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਤਿੰਨ ਫਰਾਰ ਸ਼ੱਕੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ: ਖੁਸ਼ਖ਼ਬਰੀ! ਔਰਤਾਂ ਦੇ ਖਾਤਿਆਂ 'ਚ ਆਉਣਗੇ 20-20 ਹਜ਼ਾਰ ਰੁਪਏ, CM ਧਾਮੀ ਵਲੋਂ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
