ਕਾਰ ਤੇ ਟਰੱਕ ਦੀ ਹੋਈ ਟੱਕਰ

Monday, Aug 13, 2018 - 11:29 PM (IST)

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)-ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਵੇਰਕਾ ਚੌਕ ’ਚ ਅੱਜ ਬਾਅਦ ਦੁਪਹਿਰ ਇਕ ਟਰੱਕ ਤੇ ਮਾਰੂਤੀ ਕਾਰ ਦੀ ਟੱਕਰ ਹੋ ਗਈ।  ਜਾਣਕਾਰੀ ਮੁਤਾਬਿਕ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਆ ਰਹੇ ਟਰੱਕ ਦੀ ਪਿੱਛੋਂ ਹੀ ਆ ਰਹੀ ਮਾਰੂਤੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਰੂਤੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਮੁੱਖ ਸਡ਼ਕ ’ਤੇ ਹੋਏ ਇਸ ਐਕਸੀਡੈਂਟ ਕਾਰਨ  ਕਾਫੀ ਲੰਬਾ ਜਾਮ ਲੱਗ ਗਿਆ, ਕੁਝ ਦੇਰ ਬਾਅਦ ਪਹੁੰਚੇ ਟ੍ਰੈਫਿਕ ਮੁਲਾਜ਼ਮ ਹੌਲਦਾਰ ਬਲਵੰਤ ਸਿੰਘ ਨੇ ਟਰੱਕ ਅਤੇ ਕਾਰ ਨੂੰ ਪਾਸੇ ਕਰਵਾ ਕੇ ਜਾਮ ਨੂੰ ਖੁੱਲ੍ਹਵਾ ਦਿੱਤਾ। ਦੱਸਣਯੋਗ ਹੈ ਕਿ ਸਾਉਣ ਦੇ ਨਰਾਤਿਆਂ ਕਾਰਨ ਚੱਲ ਰਹੇ ਮਾਤਾ ਸ੍ਰੀ ਨੈਣਾ ਦੇਵੀ ਦੇ ਮੇਲੇ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਬਹੁਤ ਭੀਡ਼ ਹੈ ਤੇ ਸ੍ਰੀ ਕੀਰਤਪੁਰ ਸਾਹਿਬ -ਨੰਗਲ ਮੁੱਖ ਮਾਰਗ ’ਤੇ ਗੱਡੀਆਂ ਦਾ ਜਾਮ ਲੱਗਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਥਾਨਕ ਵੇਰਕਾ ਚੌਕ ਅਤੇ ਪੰਜਾਬ ਨੈਸ਼ਨਲ ਬੈਂਕ ਵਾਲੇ ਚੌਕ ’ਚ ਟ੍ਰੈਫਿਕ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਾਈ ਜਾਵੇ।


Related News