ਸੜਕ ਹਾਦਸੇ ਦੌਰਾਨ 1 ਦੀ ਮੌਤ; 4 ਜ਼ਖ਼ਮੀ

11/09/2017 7:43:52 AM

ਮੇਹਟੀਆਣਾ(ਸੰਜੀਵ)-ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਸਥਿਤ ਪਿੰਡ ਮਰਨਾਈਆਂ ਖੁਰਦ ਵਿਖੇ ਪਾਵਰਕਾਮ ਦਫ਼ਤਰ ਨੇੜੇ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ 4 ਹੋਰਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇੰਡੀਕਾ ਕਾਰ ਨੰ. ਪੀ ਬੀ 18 ਐੱਮ-1456, ਜਿਸ ਨੂੰ ਨਰਿੰਦਰ ਸਿੰਘ ਵਾਸੀ ਕਿਲਾ ਲਾਲ ਸਿੰਘ ਰੋਡ, ਬਟਾਲਾ, ਜ਼ਿਲਾ ਗੁਰਦਾਸਪੁਰ ਚਲਾ ਰਿਹਾ ਸੀ। ਉਕਤ ਕਾਰ 'ਚ ਚਾਲਕ ਸਮੇਤ ਕੁੱਲ 7 ਸਵਾਰੀਆਂ ਸਨ। ਇਹ ਸਾਰੇ ਲੁਧਿਆਣਾ ਨੇੜੇ ਕਿਸੇ ਤੀਰਥ ਅਸਥਾਨ ਤੋਂ ਵਾਪਸ ਬਟਾਲਾ ਪਰਤ ਰਹੇ ਸਨ ਕਿ ਪਿੰਡ ਮਰਨਾਈਆਂ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾਅ ਕੇ ਖਤਾਨਾਂ 'ਚ ਜਾ ਡਿੱਗੀ। ਤੇਜ਼ ਰਫਤਾਰ ਹੋਣ ਕਾਰਨ ਕਾਰ 'ਚ ਸਵਾਰ ਸੁਖਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਿਲਾ ਲਾਲ ਸਿੰਘ ਬਟਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਰਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ, ਅਮਨ ਕੌਰ ਪੁੱਤਰੀ ਅਮਨਪ੍ਰੀਤ ਸਿੰਘ, ਕਮਲਜੀਤ ਆਦਿ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਥਾਣਾ ਮੇਹਟੀਆਣਾ ਤੋਂ ਏ. ਐੱਸ. ਆਈ. ਹੰਸ ਰਾਜ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News