ਖੜ੍ਹੇ ਟਰਾਲੇ ਕਾਰਣ ਵਾਪਰਿਆ ਹਾਦਸਾ, 2 ਨੌਜਵਾਨਾਂ ਦੀ ਮੌਤ

11/27/2019 4:27:31 PM

ਸੁਨਾਮ (ਬਾਂਸਲ) : ਸੜਕਾਂ 'ਤੇ ਵਾਹਨ ਖੜੇ ਕਰਨ ਵਾਲਿਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਇਹੋ ਜਿਹੀ ਦੁਰਘਟਨਾ 'ਚ ਆਪਣੀ ਜ਼ਿੰਦਗੀ ਖੋ ਬੈਠਦਾ ਹੈ। ਇਹੋ ਜਿਹੀ ਹੀ ਇਕ ਘਟਨਾ ਅੱਜ ਸੁਨਾਮ ਬਠਿੰਡਾ ਰੋਡ 'ਤੇ ਨਾਮ ਚਰਚਾ ਘਰ ਦੇ ਕੋਲ ਵਾਪਰੀ, ਜਿਸ 'ਚ 2 ਨੌਜਵਾਨਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਗੋਰਾ ਸਿੰਘ ਪੁੱਤਰ ਜਗਦੇਵ ਸਿੰਘ ਉਮਰ 23 ਸਾਲ ਅਤੇ ਕੁਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਗੁਰਚਰਨ ਸਿੰਘ ਚੀਮਾ ਮੰਡੀ ਆਪਣੀ ਬਾਈਕ 'ਤੇ ਸੁਨਾਮ ਤੋਂ ਚੀਮਾ ਵੱਲ ਆ ਰਹੇ ਸਨ ਕਿ ਸੜਕ 'ਤੇ ਖੜ੍ਹੇ ਟਰਾਲੇ ਕਾਰਨ ਅੱਗੇ ਤੋਂ ਆ ਰਹੀ ਇਕ ਗੱਡੀ ਨਾਲ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਦੋਵੇਂ ਨੌਜਵਾਨ ਇਕ ਫੈਕਟਰੀ ਵਿਚ ਕੰਮ ਕਰਦੇ ਸਨ। ਇਸ ਮੌਕੇ ਥਾਣਾ ਮੁਖੀ ਮੇਜਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਦੇਰ ਰਾਤ ਨੂੰ ਇਸੇ ਟਰਾਲੇ ਨਾਲ ਇਕ ਹੋਰ ਅਣਪਛਾਤਾ ਮੋਟਰਸਾਈਕਲ ਟਕਰਾ ਗਿਆ।


Gurminder Singh

Content Editor

Related News