ਡੇਰਾ ਮੁਖੀ ਦੇ 2 ਕਮਾਂਡੋਜ਼ ਦੀ ਜ਼ਮਾਨਤ ਮਨਜ਼ੂਰ
Wednesday, Mar 14, 2018 - 07:56 AM (IST)

ਚੰਡੀਗੜ੍ਹ (ਸੰਦੀਪ) - ਪਿਛਲੇ ਸਾਲ ਅਗਸਤ 'ਚ ਪੰਚਕੂਲਾ 'ਚ ਹੋਏ ਦੰਗਿਆਂ ਤੋਂ ਬਾਅਦ ਚੰਡੀਗੜ੍ਹ 'ਚ ਦਾਖਲ ਹੁੰਦੇ ਸਮੇਂ ਫੜੇ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ 6 ਕਮਾਂਡੋਜ਼ ਵਿਚੋਂ 2 ਦੀ ਜ਼ਮਾਨਤ ਪਟੀਸ਼ਨ ਏ. ਡੀ. ਜੇ. ਕੋਰਟ ਨੇ ਸੁਣਵਾਈ ਤੋਂ ਬਾਅਦ ਮਨਜ਼ੂਰ ਕਰ ਲਈ। ਅਦਾਲਤ ਨੇ ਕਮਾਂਡੋ ਮਨਿੰਦਰ ਤੇ ਧਰਮਿੰਦਰ ਨੂੰ 50-50 ਹਜ਼ਾਰ ਰੁਪਏ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਹੁਕਮ ਦਿੱਤੇ, ਜਦੋਂਕਿ ਇਸ ਤੋਂ ਪਹਿਲਾਂ ਦੋਵਾਂ ਦੀ ਜ਼ਮਾਨਤ ਪਟੀਸ਼ਨ ਹੇਠਲੀ ਅਦਾਲਤ ਵਲੋਂ ਖਾਰਿਜ ਕੀਤੀ ਜਾ ਚੁੱਕੀ ਸੀ। ਮਨੀਮਾਜਰਾ ਥਾਣਾ ਪੁਲਸ ਨੇ 25 ਅਗਸਤ 2017 ਨੂੰ ਰਾਮ ਰਹੀਮ ਦੇ ਇਕ ਜਿਪਸੀ ਡਰਾਈਵਰ ਤੇ ਪੰਜ ਕਮਾਂਡੋਜ਼ ਨੂੰ ਚੰਡੀਗੜ੍ਹ 'ਚ ਦਾਖਲ ਹੁੰਦੇ ਸਮੇਂ ਪਿਸਤੌਲ, ਕਾਰਤੂਸਾਂ ਤੇ ਪੈਟਰੋਲ ਦੀਆਂ ਕੇਨੀਆਂ ਸਮੇਤ ਗ੍ਰਿਫਤਾਰ ਕੀਤਾ ਸੀ।