AC ਦੀ ਵੱਧ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਪਾਵਰਕਾਮ ਇਨਫੋਰਸਮੈਂਟ ਮਾਰ ਸਕਦੀ ਹੈ ਛਾਪਾ

Thursday, Apr 28, 2022 - 06:50 PM (IST)

AC ਦੀ ਵੱਧ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਪਾਵਰਕਾਮ ਇਨਫੋਰਸਮੈਂਟ ਮਾਰ ਸਕਦੀ ਹੈ ਛਾਪਾ

ਲੁਧਿਆਣਾ (ਸਲੂਜਾ) - ਪਾਵਰਕਾਮ ਲੁਧਿਆਣਾ ਇਨਫੋਰਸਮੈਂਟ ਨੇ ਬਿਜਲੀ ਚੋਰੀ ਨੂੰ ਰੋਕਣ ਦੀ ਮੁਹਿੰਮ ਦੇ ਤਹਿਤ ਇਸ ਵਾਰ ਇਕ ਨਵਾਂ ਟੀਚਾ ਮਿੱਥਿਆ ਹੈ। ਇਸ ਟੀਚੇ ਦੇ ਤਹਿਤ ਇਨਫੋਰਸਮੈਂਟ ਦੀਆਂ ਟੀਮਾਂ ਹੁਣ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਨੂੰ ਪਹਿਲਕਦਮੀ ਦੇ ਆਧਾਰ 'ਤੇ ਨਿਸ਼ਾਨਾ ਬਣਾ ਰਹੀਆਂ ਹਨ, ਜਿੱਥੇ ਏ.ਸੀ. ਦਾ ਇਸਤੇਮਾਲ ਆਮ ਇਲਾਕੇ ਦੇ ਲੋਕਾਂ ਨਾਲੋਂ ਜ਼ਿਆਦਾ ਹੋ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਡਾਇਰੈਕਟਰ ਇਨਫੋਰਸਮੈਂਟ ਪਾਵਰਕਾਮ ਲੁਧਿਆਣਾ ਪੁਰਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪਾਵਰਕਾਮ ਦੇ ਸੀ.ਐੱਮ.ਡੀ ਇੰਜੀਨੀਅਰ ਬਲਦੇਵ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਜਲੀ ਚੋਰੀ ਕਰਨ ਦੀ ਬੁਰਾਈ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਅੱਜ ਸਵੇਰੇ ਸਨ ਸਿਟੀ, ਨੇੜਲੇ ਲੱਖਾ ਸਿੰਘ ਸਵੀਮਿੰਗ ਪੂਲ, ਜੱਸੀਆਂ ਰੋਡ ਅਤੇ ਬਾਵਾ ਕਾਲੋਨੀ ਆਦਿ ਇਲਾਕਿਆ 'ਚ ਪਾਵਰਕਾਮ ਇਨਫੋਰਸਮੈਂਟ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਬਿਜਲੀ ਚੈਕਿੰਗ ਕੀਤੀ। ਇਸ ਦੌਰਾਨ ਬਿਜਲੀ ਚੋਰੀ ਕਰਨ ਦੇ 24 ਮਾਮਲਿਆਂ ਦਾ ਪਰਦਾਫਾਸ਼ ਹੋਇਆ, ਜਿਨ੍ਹਾਂ ਨੇ ਸਿੱਧੀ ਬਿਜਲੀ ਦੀ ਕੁੰਡੀ ਲਗਾਈ ਹੋਈ ਸੀ। ਉਕਤ ਲੋਕਾਂ ਨੂੰ 13 ਲੱਖ 50 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਣ ਦੇ ਨਾਲ-ਨਾਲ ਬਿਜਲੀ ਚੋਰੀ ਕਰਨ ਦੇ ਦੋਸ਼ ’ਚ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

 


author

rajwinder kaur

Content Editor

Related News