ਗਰਭਪਾਤ ਧੰਦੇ ਦਾ ਪਰਦਾਫਾਸ਼, ਹਰਿਆਣਾ ਸਿਹਤ ਟੀਮ ਨੇ ਪਟਿਆਲਾ ਦੇ ਹਸਪਤਾਲ ''ਚ ਮਾਰਿਆ ਛਾਪਾ
Wednesday, Jun 20, 2018 - 06:00 PM (IST)

ਪਟਿਆਲਾ (ਪਰਮੀਤ)— ਇਥੋਂ ਦੇ ਕਸਬਾ ਬਹਾਦੁਰਗੜ੍ਹ ਦੇ ਨਿੱਜੀ ਹਸਪਤਾਲ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਰਿਆਣਾ ਸਮੇਤ ਪੰਜਾਬ ਦੀ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਦੌਰਾਨ ਇਥੋਂ 4 ਮਹੀਨਿਆਂ ਦੇ ਭਰੂਣ ਨੂੰ ਬਰਾਮਦ ਕੀਤਾ। ਜਾਣਕਾਰੀ ਮੁਤਬਾਕ ਹਸਪਤਾਲ 'ਚ ਹੀ ਕੰਮ ਕਰਨ ਵਾਲੀ ਪਤੀ-ਪਤਨੀ ਅਲਟ੍ਰਾਸਾਊਂਡ ਦਾ ਕੰਮ ਕਰਦੇ ਸਨ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੂਚਨਾ ਦੇ ਆਧਾਰ 'ਤੇ ਹਰਿਆਣਾ ਦੇ ਜ਼ਿਲਾ ਕੈਥਲ ਦੀ ਸਿਹਤ ਵਿਭਾਗ ਦੀ ਟੀਮ ਨੇ ਗਰਭਪਾਤ ਮਾਮਲੇ ਨੂੰ ਲੈ ਕੇ ਕਾਬੂ ਕਰਨ ਦੇ ਲਈ ਬਹਾਦੁਰਗੜ੍ਹ ਦੇ ਨਿੱਜੀ ਹਸਪਤਾਲ 'ਚ ਜਾਅਲੀ ਗਾਹਕ ਬਣਾ ਕੇ ਭੇਜ ਦਿੱਤਾ।
ਟੀਮ ਨੇ ਮੌਕੇ 'ਤੇ ਭਰੂਣ ਹੱਤਿਆ ਦੇ ਮਾਮਲੇ 'ਚ 15 ਹਜ਼ਾਰ ਵੀ ਬਰਾਮਦ ਕੀਤੇ। ਦੱਸਿਆ ਜਾ ਰਿਹਾ ਹੈ ਕਿ ਲੋਕ ਅਲਟ੍ਰਾਸਾਊਂਡ ਕਿਤੋਂ ਹੋਰ ਕਰਵਾਉਂਦੇ ਸਨ ਅਤੇ ਆਪਣੇ ਹੀ ਹਸਪਤਾਲ 'ਚ ਭੂਰਣ ਹੱਤਿਆ ਕਰਦੇ ਸਨ। ਟੀਮ ਨੇ ਮੌਕੇ 'ਤੇ ਪਤੀ-ਪਤਨੀ ਨੂੰ ਗ੍ਰਿਫਤਾ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।