ਲੋਕਾਂ ਲਈ ਸਿਰਦਰਦ ਬਣੇ ਸ਼ਾਤਰ ਚੋਰਾਂ ਦੇ ਅਜੀਬੋ-ਗ਼ਰੀਬ ਕਾਰਨਾਮੇ, ਜਦੋਂ ਚੜ੍ਹੇ ਪੁਲਸ ਹੱਥੇ ਤਾਂ ਖੁੱਲ੍ਹੇ ਸਾਰੇ ਭੇਤ

Wednesday, Oct 21, 2020 - 06:03 PM (IST)

ਲੋਕਾਂ ਲਈ ਸਿਰਦਰਦ ਬਣੇ ਸ਼ਾਤਰ ਚੋਰਾਂ ਦੇ ਅਜੀਬੋ-ਗ਼ਰੀਬ ਕਾਰਨਾਮੇ, ਜਦੋਂ ਚੜ੍ਹੇ ਪੁਲਸ ਹੱਥੇ ਤਾਂ ਖੁੱਲ੍ਹੇ ਸਾਰੇ ਭੇਤ

ਫਾਜ਼ਿਲਕਾ (ਸੁਨੀਲ ਨਾਗਪਾਲ): ਅਬੋਹਰ ਪੁਲਸ ਦੇ ਸਾਹਮਣੇ ਅਜਿਹਾ ਇਕ ਚੋਰੀ ਦਾ ਮਾਮਲਾ ਆਇਆ ਹੈ ਜਿਸ ਨੇ ਪੁਲਸ ਅਧਿਕਾਰੀਆਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਜਿਹੇ ਸਮਾਰਟ ਵੀ ਹੋ ਸਕਦੇ ਹਨ ਕਿ ਪੁਲਸ ਨੂੰ ਮਾਮਲਾ ਸੁਲਝਾਉਣ ਲਈ ਕੋਈ ਸੁਰਾਗ ਨਾ ਲੱਭੇ , ਬੇਸ਼ਕ ਪੁਲਸ ਨੇ ਚੋਰੀ ਦੀ ਘਟਨਾ ਨੂੰ ਕਰੀਬ 18 ਘੰਟਿਆਂ 'ਚ ਹੱਲ ਕਰ ਲਿਆ ਪਰ ਪੁਲਸ ਨੇ ਲੋਕਾਂ ਨੂੰ ਇਸ ਵਾਰਦਾਤ ਤੋਂ ਬਾਅਦ ਇਹ ਸਲਾਹ ਵੀ ਦਿੱਤੀ।ਅਬੋਹਰ ਦੇ ਡੀ.ਐੱਸ.ਪੀ ਰਾਹੁਲ ਭਾਰਦਵਾਜ ਨੇ ਦੱਸਿਆ ਕਿ 17 ਅਕਤੂਬਰ ਨੂੰ ਸੈਨਿਕ ਦੁਰਗਾ ਮੰਦਰ ਦੀਆਂ ਗੋਲਕਾਂ ਦੇ ਤਾਲੇ ਤੋੜ ਕੇ ਅਣਪਛਾਤੇ ਚੋਰ ਕਰੀਬ 30 ਹਜ਼ਾਰ ਰੁਪਏ ਦੀ ਚੋਰੀ ਕਰਕੇ ਲੈ ਗਏ ਅਤੇ ਨਾਲ ਹੀ ਉਹ ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲੇ ਡੀ.ਵੀ. ਆਰ ਬਾਕਸ ਵੀ ਲੈ ਗਏ। ਪੁਲਸ ਹਾਲੇ ਇਸ ਮਾਮਲੇ 'ਤੇ ਕਾਰਵਾਈ ਕਰ ਰਹੀ ਸੀ ਤਾਂ 18 ਅਕਤੂਬਰ ਦੀ 
ਦੁਪਹਿਰ ਨੂੰ ਅਣਪਛਾਤੇ ਚੋਰ ਨਾਨਕ ਨਗਰੀ ਵਾਸੀ ਸੁੰਦਰ ਲਾਲ ਦੇ ਘਰੋਂ ਕਰੀਬ 6 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ: ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ

ਡੀ.ਐੱਸ.ਪੀ. ਮੁਤਾਬਕ ਪੁਲਸ ਨੂੰ ਹੈਰਾਨੀ ਤੱਦ ਹੋਈ ਜਦੋਂ ਵੇਖਿਆ ਗਿਆ ਕਿ ਸੁੰਦਰ ਲਾਲ ਦੇ ਘਰ ਦਾ ਕੋਈ ਵੀ ਜਿੰਦਰਾ ਟੁੱਟਿਆ ਨਹੀਂ ਸੀ ਅਤੇ ਕਰੀਬ 6 ਜਿੰਦਰੇ ਖੋਲ੍ਹ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ। ਇੱਕ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. 'ਚੋਂ ਮਿਲੀ ਇਕ ਛੋਟੀ ਜਿਹੀ ਵੀਡੀਓ ਕਲਿਪ ਦੇ ਸਹਾਰੇ ਜਦੋਂ ਕਾਰਵਾਈ ਅੱਗੇ ਵਧਾਈ ਗਈ ਤਾਂ ਆਖਰ ਪੁਲਸ ਦੇ ਹੱਥ ਚੋਰਾਂ ਤੱਕ ਪਹੁੰਚ ਗਏ ਅਤੇ ਮੰਦਰ ਅਤੇ ਘਰ ਵਿਚੋਂ ਹੋਈ 6 ਲੱਖ ਰੁਪਏ ਦੀ ਵਾਰਦਾਤ ਨੂੰ ਸੁਲਝਾ ਲਿਆ ਗਿਆ। ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਦੇ ਸਬੰਧ 'ਚ ਪੁਲਸ ਨੇ ਅਜੈ ਕੁਮਾਰ ਅਤੇ ਸੁਮਿਤ ਕੁਮਾਰ ਵਾਸੀ ਸੰਧੂ ਨਗਰ ਅਬੂਹਾਰ ਨੂੰ ਕਾਬੂ ਕੀਤਾ ਹੈ, ਬੇਸ਼ਕ ਨਕਦੀ 4 ਲੱਖ ਦੀ ਬਰਾਮਦਗੀ ਹੋਈ ਹੈ ਪਰ ਪੁਲਸ ਦੀ ਪੁੱਛਗਿਛ 'ਚ ਬਾਕੀ ਰਕਮ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਪੁਲਸ ਮੁਤਾਬਕ ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਸਮਾਰਟ ਹੋ ਗਾਏ ਹਨ ਅਤੇ ਉਨ੍ਹਾਂ ਨੇ ਡੀ.ਵੀ.ਆਰ ਚੋਰੀ ਕਰਕੇ ਉਸ ਵਿਚੋਂ ਹਾਰਡ ਡਿਸਕ ਨੂੰ ਪਾਣੀ ਦੀ ਡਿੱਗੀ 'ਚ ਸੁੱਟ ਦਿੱਤਾ ਅਤੇ ਘਰ ਵਿਚੋਂ 6 ਲੱਖ ਰੁਪਏ ਦੀ ਚੋਰੀ ਤੋਂ ਪਹਿਲਾਂ ਉਨ੍ਹਾਂ ਰੈਕੀ ਕੀਤੀ ਅਤੇ ਮਾਲੂਮ ਕੀਤਾ ਕਿ ਘਰ ਦੇ ਮਾਲਕ ਵਲੋਂ ਘਰ ਦੇ ਬਾਹਰ ਦੀ ਚਾਬੀ ਨੂੰ ਕਿੱਥੇ ਰੱਖੀ ਜਾਂਦੀ ਹੈ ਅਤੇ ਅੰਦਰ ਦੇ ਦਰਵਾਜਿਆਂ ਅਤੇ ਅਲਮਾਰੀ ਦੀ ਚਾਬੀ ਨੂੰ ਘਰ ਦੇ 'ਚ ਹੀ ਰੱਖਿਆ ਜਾਂਦਾ ਹੈ ਤੱਦ ਹੀ ਇਸ ਵੱਖ ਕਿਸਮ ਦੀ ਉਨ੍ਹਾਂ ਦੇ ਪੁਲਸ ਕੈਰੀਅਰ ਦੌਰਾਨ ਪਹਿਲਾ ਮਾਮਲਾ ਆਇਆ ਕਿ ਬਿਨਾ ਜਿੰਦਰੇ ਤੋੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਜਾਣ ਸਮੇ ਚਾਬੀ ਨੂੰ ਆਪਣੇ ਨਾਲ ਹੀ ਰਖਿਆ ਜਾਵੇ ਅਤੇ ਜੇਕਰ ਘਰ 'ਚ ਨਗਦੀ ਰਖੀ ਵੀ ਹੈ ਅਤੇ ਬਾਹਰ ਜਾਣਾ ਹੈ ਤਾਂ ਪੁਲਸ ਨੂੰ ਸੂਚਿਤ ਕੀਤਾ ਜਾਵੇ , ਪੁਲਸ ਉਸ ਘਰ ਦੀ ਸੁਰੱਖਿਆ ਕਰੇਗੀ।


author

Shyna

Content Editor

Related News