ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

Friday, Aug 21, 2020 - 08:53 AM (IST)

ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਅਬੋਹਰ (ਸੁਨੀਲ) : ਅਬੋਹਰ 'ਚ ਮਤਰੇਏ ਪਿਓ ਵਲੋਂ ਧੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਨੰ. 2 ਪੁਲਸ ਨੇ ਇਕ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਨਗਰ ਥਾਣਾ ਨੰ. 2 ਮੁਖੀ ਬਲਦੇਵ ਸਿੰਘ, ਮਹਿਲਾ ਸਬ-ਇੰਸਪੈਕਟਰ ਚੰਚਲ ਕਰ ਰਹੀ ਹੈ। ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਕੁੜੀ ਦੀ ਮਾਤਾ ਨੇ ਦੱਸਿਆ ਕਿ ਉਸਦਾ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਜਿਥੇ ਉਸਦੀ ਇਕ 13 ਸਾਲ ਦੀ ਲੜਕੀ ਸੀ। ਬਾਅਦ 'ਚ ਉਸਨੇ ਦੁਸ਼ਿਅੰਤ ਸਿੰਘ ਪੁੱਤਰ ਮੋਹਨ ਲਾਲ ਵਾਸੀ ਕੈਲਾਸ਼ ਨਗਰ ਅਬੋਹਰ ਦੇ ਨਾਲ ਵਿਆਹ ਕਰ ਲਿਆ ਸੀ। ਉਸਨੇ ਦੱਸਿਆ ਕਿ 12 ਅਗਸਤ ਨੂੰ ਉਸਦਾ ਪਤੀ ਉਸਦੀ ਨਾਬਾਲਗ ਕੁਡ਼ੀ ਨੂੰ ਪਿੰਡ ਲੈ ਜਾਣ ਦੀ ਗੱਲ ਕਹਿ ਕੇ ਲੈ ਗਿਆ। ਸਵੇਰੇ ਜਦ ਉਸਦੀ ਲੜਕੀ ਵਾਪਸ ਆਈ ਤਾਂ ਉਸਨੇ ਦੱਸਿਆ ਕਿ ਉਸਦੇ ਮਤਰੇਏ ਪਿਤਾ ਨੇ ਉਸ ਨਾਲ ਕਾਰ 'ਚ ਹੀ ਜਬਰ-ਜ਼ਨਾਹ ਕੀਤਾ ਹੈ। ਥਾਣਾ ਨੰ. 2 ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋਂ : ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ ASI ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ


author

Baljeet Kaur

Content Editor

Related News