ਸੁਣਵਾਈ ਨਾ ਹੋਣ ''ਤੇ ਖੁਦ ਨਾਲੀਆਂ ਦੀ ਸਫਾਈ ਕਰਨ ਲਈ ਮਜ਼ਬੂਰ ਭਾਜਪਾ ਦਾ ਕੌਂਸਲਰ

Friday, Aug 16, 2019 - 01:46 PM (IST)

ਸੁਣਵਾਈ ਨਾ ਹੋਣ ''ਤੇ ਖੁਦ ਨਾਲੀਆਂ ਦੀ ਸਫਾਈ ਕਰਨ ਲਈ ਮਜ਼ਬੂਰ ਭਾਜਪਾ ਦਾ ਕੌਂਸਲਰ

ਅਬੋਹਰ (ਸੁਨੀਲ) - ਸਫਾਈ ਵਿਵਸਥਾ ਦੇ ਬੁਰੇ ਹਾਲ ਨੂੰ ਲੈ ਕੇ ਹਰ ਪਾਸਿਓਂ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਕਿਤੇ ਗਲੀਆਂ 'ਚ ਸੀਵਰੇਜ ਦਾ ਪਾਣੀ ਫੈਲਿਆ ਹੈ ਤਾਂ ਕਿਤੇ ਨਾਲੀਆਂ ਸਾਫ ਨਹੀਂ ਹੋ ਰਹੀਆਂ। ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਨਗਰ ਕੌਂਸਲ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇਕ ਕੌਂਸਲਰ ਮਨੀ ਰਾਮ ਅਡਾਨੀ ਨੇ ਆਪਣੇ ਵਾਰਡ ਦੀਆਂ ਨਾਲੀਆਂ ਸਾਫ ਕਰਨ ਦਾ ਕੰਮ ਖੁਦ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਮਿਲ ਕਲਾਨੀ ਨਗਰ ਕੌਂਸਲ ਪ੍ਰਧਾਨ ਸਨ ਪਰ ਉਨ੍ਹਾਂ ਕੰਮ 'ਚ ਰਾਜਨੀਤਕ ਹਸਤਾਖੇਪ ਆਦਿ ਦਾ ਦੋਸ਼ ਲਾਉਂਦੇ ਹੋਏ ਨਾ ਸਿਰਫ ਆਪਣੇ ਅਹੁਦੇ, ਬਲਕਿ ਕੌਂਸਲਰ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਭਾਜਪਾ ਅਜੇ ਤੱਕ ਆਪਣੇ ਕਿਸੇ ਕੌਂਸਲਰ ਨੂੰ ਉਸ ਅਹੁਦੇ ਦੇ ਯੋਗ ਨਹੀਂ ਮੰਨ ਸਕੀ ਹੈ, ਜਿਸ ਕਾਰਣ ਕੋਈ ਨਵਾਂ ਪ੍ਰਧਾਨ ਨਹੀਂ ਬਣਾਇਆ ਗਿਆ।

ਭਾਜਪਾ ਉਹ ਦਲ ਰਿਹਾ ਹੈ ਜਿਹੜਾ ਦੇਸ਼ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਰੁੱਧੀ ਧਿਰ 'ਚ ਰਿਹਾ ਹੈ ਅਤੇ ਨਿਸ਼ਚਿਤ ਤੌਰ 'ਤੇ ਬੀ. ਜੇ.ਪੀ. ਨੇ ਵਿਰੁੱਧੀ ਧਿਰ 'ਚ ਰਹਿੰਦੇ ਹੋਏ ਜਨਤਾ ਲਈ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਹੈ, ਚਾਹੇ ਧਰਨੇ ਪ੍ਰਦਰਸ਼ਨ ਹੋਣ ਜਾਂ ਭੁੱਖ ਹੜਤਾਲ, ਭਾਜਪਾ ਨੇਤਾਵਾਂ ਦੇ ਸੰਘਰਸ਼ ਦਾ ਲੰਬਾ ਇਤਿਹਾਸ ਹੈ, ਜਦਕਿ ਮਨੀ ਰਾਮ ਅਡਾਨੀ ਜਿਹੇ ਕੌਂਸਲਰ ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ, ਉਹ ਖੁਦ ਹੀ ਵਾਰਡ ਦੀ ਸਫਾਈ ਕਰਨ 'ਤੇ ਮਜਬੂਰ ਹਨ, ਹਾਲਾਂਕਿ ਅਜਿਹਾ ਕਰ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛਤਾ ਅਭਿਆਨ ਨੂੰ ਸਾਰਥਕ ਵੀ ਕਰ ਰਹੇ ਹਨ।


author

rajwinder kaur

Content Editor

Related News