''ਆਪ'' ਨੇ ਵਿਧਾਨ ਸਭਾ ਚੋਣਾਂ ਲਈ ਕੱਸੀ ਕਮਰ, ਹਿੰਦੂ ਚਿਹਰਿਆਂ ''ਤੇ ਟਿਕਾਈ ਨਜ਼ਰ

Saturday, Dec 26, 2020 - 11:41 AM (IST)

''ਆਪ'' ਨੇ ਵਿਧਾਨ ਸਭਾ ਚੋਣਾਂ ਲਈ ਕੱਸੀ ਕਮਰ, ਹਿੰਦੂ ਚਿਹਰਿਆਂ ''ਤੇ ਟਿਕਾਈ ਨਜ਼ਰ

ਲੁਧਿਆਣਾ (ਜ.ਬ.) : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਪੱਧਰ ’ਤੇ ਜੋੜ-ਤੋੜ ਕਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦਾ ਨਾਂ ਵੀ ਇਸ ਸੂਚੀ 'ਚ ਹੈ। ਪਾਰਟੀ ਵੱਲੋਂ ਸਾਲ-2022 ਦੀਆਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ।

ਇਹ ਵੀ ਪੜ੍ਹੋ : ਮਸਾਜ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ, ਇੰਝ ਹੋਇਆ ਗੋਰਖਧੰਦੇ ਦਾ ਪਰਦਾਫਾਸ਼

ਸਿਆਸੀ ਸੂਤਰਾਂ ਦੀ ਮੰਨੀਏ ਤਾਂ ਹਿੰਦੂ ਚਿਹਰਿਆਂ ’ਤੇ ਆਮ ਆਦਮੀ ਪਾਰਟੀ ਦੀਆਂ ਪੂਰੀ ਤਰ੍ਹਾਂ ਨਿਗਾਹਾਂ ਹਨ ਅਤੇ ਪਾਰਟੀ ਵਿਧਾਨ ਸਭਾ ਹਲਕਾ ਪੂਰਬੀ, ਉੱਤਰੀ ਅਤੇ ਸੈਂਟਰਲ ਤੋਂ ਮੈਦਾਨ 'ਚ ਹਿੰਦੂ ਚਿਹਰਿਆਂ ਨੂੰ ਉਤਾਰ ਸਕਦੀ ਹੈ।

ਇਹ ਵੀ ਪੜ੍ਹੋ : ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ 2 ਮੌਤਾਂ, ਟੈਂਪੂ 'ਚੋਂ ਲਾਸ਼ਾਂ ਕੱਢਣ ਲਈ ਲੱਗੇ ਕਈ ਘੰਟੇ

ਸੂਤਰਾਂ ਮੁਤਾਬਕ ਸੂਚੀ 'ਚ ਕਾਂਗਰਸ ਦੇ ਮਜ਼ਬੂਤ ਕਿਲੇ ਵਜੋਂ ਪ੍ਰਸਿੱਧ ਵਿਧਾਨ ਸਭਾ ਉੱਤਰੀ ਤੋਂ ਕਾਂਗਰਸ ਦੇ ਇਕ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਧਾਨ ਸਭਾ ਸੈਂਟਰਲ ਤੋਂ ਭਾਜਪਾ ਦੇ ਇਕ ਸਾਬਕਾ ਮੰਤਰੀ ਦੇ ਰਿਸ਼ਤੇਦਾਰ, ਵਿਧਾਨ ਸਭਾ ਪੂਰਬੀ ਤੋਂ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਾਂ ਫਿਰ ਪ੍ਰਸਿੱਧ ਧਾਰਮਿਕ ਹਿੰਦੂ ਸ਼ਿਵ ਭਗਤ ਨੂੰ ਉਮੀਦਵਾਰ ਐਲਾਨਣ ਦੀ ਪੂਰੀ ਤਿਆਰੀ ਕਰ ਲਈ ਹੈ।

ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਦਰਮਿਆਨ ਇਕ ਹੋਰ ਮੰਦਭਾਗੀ ਖ਼ਬਰ, ਦਿਮਾਗ ਦੀ ਨਾੜੀ ਫਟਣ ਕਾਰਨ ਕਿਸਾਨ ਦੀ ਮੌਤ

ਜੇਕਰ ਆਮ ਆਦਮੀ ਪਾਰਟੀ ਦੇ ਖੇਮੇ 'ਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਧਾਰਮਿਕ ਖੇਤਰ ਨਾਲ ਸਬੰਧਿਤ ਮੰਨੇ-ਪ੍ਰਮੰਨੇ ਚਿਹਰੇ ਝਾੜੂ ਦਾ ਪੱਲਾ ਫੜ੍ਹ ਲੈਂਦੇ ਹਨ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਉਕਤ ਦਲਾਂ ਦੀ ਖੇਡ ਵਿਗੜਨ ਨਾਲ ਚੋਣਾਂ ਦੇ ਨਤੀਜੇ ਬਦਲਣ ’ਚ ਦੇਰ ਨਹੀਂ ਲੱਗੇਗੀ।
ਨੋਟ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਦੀ ਤਿਆਰੀ ਬਾਰੇ ਦਿਓ ਰਾਏ


author

Babita

Content Editor

Related News