ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਧਾਇਕਾਂ ਨਾਲ ਪਲੇਠੀ ਮੀਟਿੰਗ, ਦਿੱਤੀਆਂ ਸਖ਼ਤ ਹਦਾਇਤਾਂ

03/20/2022 5:47:19 PM

ਜਲੰਧਰ/ਮੋਹਾਲੀ (ਵੈੱਬ ਡੈਸਕ)— ਆਮ ਆਦਮੀ ਪਾਰਟੀ ਦੇ ਸਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਆਪ’ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਹੁੰ ਚੁੱਕੇ ਹੋਏ ਅਜੇ ਤਿੰਨ ਦਿਨ ਹੋਏ ਹਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ’ਚ ਹੀ ਵੱਡੇ-ਵੱਡੇ ਫ਼ੈਸਲੇ ਲੈ ਕੇ ਪੰਜਾਬ ’ਚ ਕਮਾਲ ਕਰ ਦਿੱਤਾ ਹੈ। ਨਰਮੇ ਦੀ ਖ਼ਰਾਬ ਫ਼ਸਲ ਦੇ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਨ ਦੇ ਨਾਲ-ਨਾਲ ਪੰਜਾਬ ’ਚ 25 ਹਜ਼ਾਰ ਨੌਕਰੀਆਂ ਕੱਢਣ ਦਾ ਐਲਾਨ ਕਰਕੇ ਮਾਨ ਸਾਬ੍ਹ ਨੇ ਕਮਾਲ ਕੀਤਾ ਹੈ। ਕੱਲ੍ਹ ਬਣੇ ਨਵੇਂ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੋ-ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨਗੇ। 

ਵਿਧਾਇਕਾਂ ਨੂੰ ਦਿੱਤੀਆਂ ਹਦਾਇਤਾਂ 

ਉਥੇ ਹੀ ਅਰਵਿੰਦ ਕੇਜਰੀਵਾਲ ਨੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਬੋਲਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਸਾਨੂੰ ਦਿੱਤਾ ਹੈ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂਤ ਟੀਮ ਜ਼ਰੂਰੀ ਹੈ। ਪੰਜਾਬ ਦੀ ਕੈਬਨਿਟ ’ਚ 17 ਮੰਤਰੀ ਹੀ ਬਣਨਗੇ। ਪੰਜਾਬ ਦੀ ਟੀਮ ਦਾ ਲੀਡਰ ਮਾਨ, ਮੈਂ ਤੁਹਾਡਾ ਵੱਡਾ ਭਰਾ ਹਾਂ। 

ਵਿਧਾਇਕਾਂ ਨੂੰ ਹਦਾਇਤਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਵਿਧਾਇਕ ਆਪਣੀ ਜਿੱਤ ਦਾ ਹੰਕਰ ਨਾ ਕਰੇ। ਤੁਸੀਂ ਕਿਸੇ ਨੂੰ ਨਹੀਂ ਹਰਾਇਆ, ਤੁਹਾਨੂੰ ਜਨਤਾ ਨੇ ਜਿਤਾਇਆ ਹੈ। ਜਨਤਾ ਨੇ ਵੱਡੇ-ਵੱਡੇ ਲੀਡਰਾਂ ਨੂੰ ਹਰਾਇਆ ਹੈ। ਸਾਨੂੰ ਜਨਤਾ ਦਾ ਦਿਲ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਘਮੰਡੀ ਲੋਕਾਂ ਵਾਂਗ ਕੰਮ ਕੀਤਾ ਤਾਂ ਜਨਤਾ ਤੁਹਾਨੂੰ ਵੀ ਹਰਾ ਦੇਵੇਗੀ। ਜਦੋਂ ਜਨਤਾ ਨਾਰਾਜ਼ ਹੋ ਗਈ, ਤਾਂ ਜਨਤਾ ਦੋ ਮਿੰਟਾਂ ’ਚ ਮੁੱਖ ਮੰਤਰੀ ਅਤੇ ਵਿਧਾਇਕ ਨੂੰ ਵੀ ਹਰਾ ਦਿੰਦੀ ਹੈ। 

ਇਹ ਵੀ ਪੜ੍ਹੋ:  ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

PunjabKesari

ਬੇਇਮਾਨੀ ਕਰਨ ਵਾਲਿਆਂ ਨੂੰ ਮਿਲੇਗੀ ਸਖ਼ਤ ਸਜ਼ਾ 
ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਕਿਸੇ ਨਾਲ ਵੀ ਬਦਤਮੀਜ਼ੀ ਨਾ ਕਰੇ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਇਮਾਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਨਤਾ ਦੇ ਪੈਸੇ ਦੀ ਚੋਰੀ ਨੂੰ ਬਰਦਾਸ਼ਤ ਨਹੀਂ ਕਰ ਕਰਦਾ। ਉਨ੍ਹਾਂ ਕਿਹਾ ਕਿ ਗੜਬੜੀ ਕਰਨ ਵਾਲਿਆਂ ਨੂੰ ਪਾਰਟੀ ਮੌਕਾ ਨਹੀਂ ਸਗੋਂ ਦੁੱਗਣੀ ਸਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਦੇ ਲੀਡਰ ਮਾਨ ਸਾਬ੍ਹ ਹਨ ਅਤੇ ਮੈਂ ਤੁਹਾਡਾ ਵੱਡਾ ਭਰਾ ਹਾਂ। ਭਗਵੰਤ ਮਾਨ ਵੀ ਪੰਜਾਬ ਦੇ ਮੰਤਰੀਆਂ ਨੂੰ ਟਾਰਗੇਟ ਦੇਣਗੇ ਅਤੇ ਜੇਕਰ ਟਾਰਗੇਟ ਪੂਰਾ ਨਾ ਕੀਤਾ ਤਾਂ ਬਦਲਾਅ ਵੀ ਜ਼ਰੂਰੀ ਹੋਵੇਗਾ। ਮਾਨ ਸਾਬ੍ਹ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਸਭ ਮਿਲ ਕੇ ਵਧੀਆ-ਵਧੀਆ ਪੋਸਟਿੰਗ ਕਰਨਗੇ।

ਇਹ ਵੀ ਪੜ੍ਹੋ:  ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

ਲੋਕਾਂ ਲਈ ਕੰਮ ਕਰਵਾਉਣ ਹੋਣ ਤਾਂ ਜ਼ਰੂਰ ਮੁੱਖ ਮੰਤਰੀ ਨੂੰ ਮਿਲੋ ਪਰ ਜੇਕਰ ਕਿਸੇ ਨੇ ਡੀ. ਸੀ., ਐੱਸ.ਪੀ. ਦੀ ਪੋਸਟਿੰਗ ਕਰਵਾਉਣੀ ਹੋਈ ਤਾਂ ਮੁੱਖ ਮੰਤਰੀ ਨੂੰ ਨਹੀਂ ਮਿਲਣਾ। ਬਦਲੀਆਂ ਕਰਵਾਉਣ ਲਈ ਮੁੱਖ ਮੰਤਰੀ ਕੋਲ ਨਹੀਂ ਜਾਣਾ। ਜੇਕਰ ਕੋਈ ਵੀ ਆਪਣੇ ਕੰਮ ਵਿੱਚ ਗੜਬੜੀ ਕਰਦਾ ਹੈ ਤਾਂ ਮਾਨ ਸਾਬ੍ਹ ਨੂੰ ਦੱਸੋ। ਜੇ ਮੈਨੂੰ ਪਤਾ ਲੱਗਾ ਤਾਂ ਕਿ ਕਿਸੇ ਨੇ ਕੋਈ ਵੀ ਗੜਬੜ ਕੀਤੀ ਹੈ ਤਾਂ ਇਕ ਵੀ ਮੌਕਾ ਨਹੀਂ ਦਿੱਤਾ ਜਾਵੇਗਾ। 92 ਲੋਕਾਂ ਨੇ ਟੀਮ ਵਾਂਗ ਕੰਮ ਕਰਨਾ ਹੈ। ਲੋਕਾਂ ਨਾਲ ਮਿਲ ਕੇ ਸਿਸਟਮ ਨੂੰ ਬਦਲਿਆ ਜਾਵੇਗਾ। ਪੰਜਾਬ ਵਿਚ ਮਿਲ ਕੇ ਗ਼ਰੀਬ ਲੋਕਾਂ ਦੇ ਘਰਾਂ ਦੇ ਨਕਸ਼ੇ ਬਦਲਣੇ ਹੋਣਗੇ। ਜਨਤਾ ਨੇ ਸਾਡੇ ’ਤੇ ਬਹੁਤ ਭਰੋਸਾ ਕੀਤਾ ਹੈ ਅਤੇ ਜਨਤਾ ਨਾਲ ਕੋਈ ਵੀ ਬੇਇਮਾਨੀ ਨਾਲ ਕਰੇ। 

ਆਖ਼ਰੀ ਵਿਚ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ 5 ਸਾਲਾਂ ’ਚ ਮਿਲ ਕੇ ਪੰਜਾਬ ਨੂੰ ਠੀਕ ਕਰਾਂਗੇ। ਉਨ੍ਹਾਂ ਕਿਹਾ ਕਿ ਰਾਤ-ਦਿਨ ਕੰਮ ਕਰਨਾ ਪਵੇਗਾ। ਸਾਡੀ ਪਾਰਟੀ ਦੇ ਹਰ ਇਕ ਵਿਧਾਇਕ ਅਤੇ ਮੰਤਰੀ ਗਲੀਆਂ-ਮੁਹੱਲਿਆਂ ’ਚ ਘੁੰਮੇਗਾ ਅਤੇ ਪੰਜਾਬ ’ਚ 30 ਘੰਟੇ ਕੰਮ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News