'ਆਪ' ਦੀ ਵਿਧਾਇਕਾ ਬਲਜਿੰਦਰ ਕੌਰ ਦੇ ਕੈਪਟਨ ਨੂੰ ਰਗੜ੍ਹੇ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)
Wednesday, May 27, 2020 - 06:05 PM (IST)
ਅੰਮ੍ਰਿਤਸਰ (ਸੁਮਿਤ)— ਸਕੂਲ ਫੀਸ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੀਵਿਧਾਇਕਾ ਬਲਜਿੰਦਰ ਕੌਰ ਨੇ ਕੈਪਟਨ ਸਰਕਾਰ ਨੂੰ ਆੜ੍ਹੇ ਹੱਥੀ ਲਿਆ। ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ 'ਚ ਸਕੂਲਾਂ ਦਾ ਮਿਆਰ ਬਹੁਤ ਹੀ ਡਿੱਗ ਚੁੱਕਾ ਹੈ, ਜਿਸ ਦੇ ਲਈ ਸਿਰਫ ਸਰਕਾਰਾਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਅਧਿਆਪਕ ਹੁੰਦੇ ਹਨ, ਉਨ੍ਹਾਂ ਦਾ ਮਾਣ-ਸਨਮਾਨ ਦੇਣਾ ਸੂਬੇ ਦੇ ਹੱਥ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੀ ਹੁੰਦਾ ਹੈ, ਜਿਸ ਨੇ ਬੱਚਿਆਂ ਦੇ ਭਵਿੱਖ ਨੂੰ ਸਵਾਰਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਡੇ ਵਿਦਿਆਰਥੀਆਂ ਦਾ ਮਿਆਰ ਬੇਹੱਦ ਡਿੱਗ ਚੁੱਕਾ ਹੈ ਅਤੇ ਇਨ੍ਹਾਂ ਨੂੰ ਡੇਗਣ ਲਈ ਵੀ ਸਰਕਾਰਾਂ ਹੀ ਜ਼ਿੰਮੇਵਾਰ ਹਨ। ਸਾਡੇ ਸੂਬੇ ਕੋਲ ਇੰਨੀ ਕਪੈਸਿਟੀ ਨਹੀਂ ਹੈ ਕਿ ਇੰਨੇ ਲੰਬੇ ਸਮੇਂ ਦੇ ਕਰਫਿਊ ਤੋਂ ਬਾਅਦ ਵੀ ਉਹ ਆਪਣੀਆਂ ਫੀਸਾਂ ਭਰ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੀਆਂ ਫੀਸਾਂ ਮੁਆਫ ਕਰਵਾਈਆਂ ਜਾਂਦੀਆਂ ਹਨ ਤਾਂ ਸਾਰਾ ਬੋਝ ਸਕੂਲਾਂ 'ਤੇ ਨਹੀਂ ਪਾਉਣਾ ਚਾਹੀਦਾ ਸਗੋਂ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫੀਸਾਂ ਨਹੀਂ ਭਰੀਆਂ ਜਾਣਗੀਆਂ ਤਾਂ ਅਧਿਆਪਕਾਂ ਦੀਆਂ ਤਨਖਾਹਾਂ ਕਿੱਥੋਂ ਦਿੱਤੀਆਂ ਜਾਣਗੀਆਂ। ਕੋਰੋਨਾ ਵਰਗੀ ਮਹਾਮਾਰੀ 'ਚ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਤੈਅ ਹੁੰਦੀ ਹੈ ਕਿ ਸਰਕਾਰ ਚੰਗੇ ਫੈਸਲੇ ਲਵੇ। ਸਰਕਾਰ ਸਕੂਲਾਂ ਨੂੰ ਕੁਝ ਅਜਿਹੇ ਪੈਕੇਜ ਅਨਾਊਂਸ ਕਰੇ, ਜਿਸ ਨਾਲ ਨਾ ਤਾਂ ਸਕੂਲਾਂ ਦਾ ਨੁਕਸਾਨ ਹੋਵੇ ਅਤੇ ਨਾ ਹੀ ਬੱਚਿਆਂ ਸਮੇਤ ਮਾਤਾ-ਪਿਤਾ ਦਾ ਨੁਕਸਾਨ ਹੋਵੇ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਇਹੋ ਜਿਹਾ ਆ ਚੁੱਕਾ ਹੈ ਕਿ ਅਧਿਆਪਕਾਂ ਨੂੰ ਆਨ ਲਾਈਨ ਪੜ੍ਹਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਬੱਚਿਆਂ ਨੇ ਸਕੂਲ 'ਚ ਜਾ ਕੇ ਸਿੱਖਣਾ ਹੈ, ਉਹ ਬੱਚਿਆਂ ਨੇ ਆਨਲਾਈਨ ਜ਼ਰੀਏ ਨਹੀਂ ਸਿੱਖ ਪਾਉਣਾ। ਉਨ੍ਹਾਂ ਕਿਹਾ ਕਿ ਮੈਨੂੰ ਵੀ ਇਹ ਗੱਲ ਸੁਣਨ ਨੂੰ ਆ ਰਹੀ ਹੈ ਕਿ ਸਕੂਲਾਂ ਨੂੰ ਖੋਲ੍ਹਣ ਦਾ ਧਿਆਨ ਸਰਕਾਰ ਦਾ ਬਿਲਕੁਲ ਵੀ ਨਹੀਂ ਹੈ ਪਰ ਜੇਕਰ ਅਸੀਂ ਗਰਾਊਂਡ ਨੂੰ ਫੋਲਦੇ ਹਾਂ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਅਧਿਆਪਕਾਂ ਨੂੰ ਗਰਾਊਂਡ 'ਤੇ ਭੇਜ ਕੇ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲਾਂ ਨੂੰ ਹੋਣ ਪਰ ਇਸ ਵੇਲੇ ਸਾਡੇ ਕੋਲ ਸਿਰਫ ਪ੍ਰਾਈਵੇਟ ਸਕੂਲ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਇਹ ਨਹੀਂ ਚਾਹੁੰਦਾ ਕਿ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਨੂੰ ਭੇਜ ਕੇ ਬਹੁਤ ਸਾਰੀ ਫੀਸ ਅਦਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮੇਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਸਾਡੀ ਸਿੱਖਿਆ ਦਾ ਮਿਆਰ ਡਿੱਗਦਾ ਹੈ ਤਾਂ ਇਹ ਬਹੁਤ ਵੱਡਾ ਨੁਕਸਾਨ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਿੱਖਿਆ ਦੇ ਮਿਆਰ ਉੱਪਰ ਚੁੱਕਣ ਲਈ ਚੰਗੇ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣ ਲਈ ਦਿੱਲੀ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ।
ਕੈਪਟਨ ਦੇ ਰਾਜ 'ਚ ਵੀ ਦਿਨ-ਬ-ਦਿਨ ਵੱਧ ਰਿਹੈ ਕ੍ਰਾਈਮ
ਪੰਜਾਬ 'ਚ ਹੋ ਰਹੇ ਹਮਲਿਆਂ 'ਤੇ ਬੋਲਦੇ ਹੋਏ ਬਲਜਿੰਦਰ ਨੇ ਕਿਹਾ ਕਿ ਇਸ ਗੱਲ ਦਾ ਭਾਰੀ ਅਫਸੋਸ ਹੈ ਕਿ ਕੈਪਟਨ ਦੀ ਸਰਕਾਰ 'ਚ ਵੀ ਕ੍ਰਾਈਮ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਨਵਾਂਸ਼ਹਿਰ 'ਤੇ ਹੋਏ ਆਮ ਆਦਮੀ ਪਾਰਟੀ ਦੇ ਬੂਥ ਇੰਚਾਰਜ ਪਰਮਜੀਤ ਸਿੰਘ ਦੇ ਕਤਲ ਕੇਸ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜਾਬ 'ਚ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿਸ ਸਟੇਟ 'ਚ ਸਾਡੇ ਮੁੰਡੇ-ਕੁੜੀਆਂ ਸੁਰੱਖਿਅਤ ਨਹੀਂ ਹਨ ਤਾਂ ਉਸ ਸਰਕਾਰ ਤੋਂ ਹੋਰ ਵੀ ਐਕਸਪੈਕਟ ਕੀਤਾ ਜਾ ਸਕਦਾ ਹੈ।