''ਆਪ'' ''ਚ ਪੈਦਾ ਹੋਏ ਕਲੇਸ਼ ਦਰਮਿਆਨ ਅਮਨ ਅਰੋੜਾ ਨੇ ਜਾਰੀ ਕੀਤੀ ਖੁੱਲ੍ਹੀ ਚਿੱਠੀ

Wednesday, May 08, 2019 - 06:48 PM (IST)

''ਆਪ'' ''ਚ ਪੈਦਾ ਹੋਏ ਕਲੇਸ਼ ਦਰਮਿਆਨ ਅਮਨ ਅਰੋੜਾ ਨੇ ਜਾਰੀ ਕੀਤੀ ਖੁੱਲ੍ਹੀ ਚਿੱਠੀ

ਸੰਗਰੂਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬਾ ਚੋਣ ਕਮੇਟੀ ਦੇ ਮੁਖੀ ਅਮਨ ਅਰੋੜਾ ਨੇ ਆਮ ਲੋਕਾਂ ਦੇ ਨਾਮ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਪ੍ਰੈੱਸ ਕਾਨਫਰੰਸ ਕਰਕੇ ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਕਾਂਗਰਸ ਵਿਚ ਜਾਣ ਦੀ ਚਰਚਾ ਦੇ ਆਧਾਰ 'ਤੇ ਖਬਰਾਂ ਨਸ਼ਰ ਕਰ ਰਿਹਾ ਹੈ। ਅਰੋੜਾ ਨੇ ਕਿਹਾ ਕਿ ਇਨ੍ਹਾਂ ਖਬਰਾਂ ਤੇ ਅਫਵਾਹਾਂ ਦੇ ਖਿਲਾਫ ਉਹ ਪੰਜਾਬ ਦੀ ਜਨਤਾ ਦੇ ਨਾਂ ਖੁੱਲ੍ਹੀ ਚਿੱਠੀ ਜਾਰੀ ਕਰ ਰਹੇ ਹਨ, ਜਿਸ ਵਿਚ ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਦੇ ਹਸਤਾਖਰ ਕਰਕੇ ਇਕਜੁੱਟ ਹੋਣ ਦਾ ਸਬੂਤ ਦਿੱਤਾ ਗਿਆ ਹੈ। 
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਅੱਜ ਤੋਂ ਇਨ੍ਹਾਂ 11 ਵਿਧਾਇਕਾਂ 'ਚੋਂ ਕੋਈ ਵੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਂਦਾ ਹੈ ਤਾਂ ਉਸ ਨੂੰ ਵਿਕਿਆ ਹੋਇਆ ਸਮਝਿਆ ਜਾਵੇਗਾ। ਜਦਕਿ ਇਸ ਤੋਂ ਇਲਾਵਾ ਜੇਕਰ ਕੋਈ ਅਖਬਾਰ ਜਾਂ ਨਿਊਜ਼ ਚੈਨਲ ਕਿਸੇ ਵਿਧਾਇਕ ਦੇ ਕਾਂਗਰਸ 'ਚ ਜਾਣ ਦੀ ਚਰਚਾ 'ਤੇ ਖਬਰ ਨਸ਼ਰ ਕਰਦਾ ਹੈ ਤਾਂ ਉਸ ਪੱਤਰਕਾਰ ਨੂੰ ਵਿਕਿਆ ਹੋਇਆ ਸਮਝਿਆ ਜਾਵੇਗਾ।


author

Gurminder Singh

Content Editor

Related News