ਆਧਾਰ ਕਾਰਡ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਇਆ ਨਵਾਂ ਹੁਕਮ
Sunday, Nov 24, 2024 - 06:17 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਜਨਸੰਖਿਆ ਦੀ ਪਛਾਣ ਅਤੇ ਡਿਜੀਟਲ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਦੇ ਮਿਸ਼ਨ ਦੇ ਤਹਿਤ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੱਚਿਆਂ ਦੇ ਆਧਾਰ ਕਾਰਡ ਬਣਵਾਉਣ ਅਤੇ ਬਾਇਓਮੈਟ੍ਰਿਕ ਅਪਡੇਟ ਨੂੰ ਤਰਜੀਹ ਦੇਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਪੱਧਰੀ ਆਧਾਰ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਬੱਚਿਆਂ ਦੇ ਆਧਾਰ ਡਾਟਾ ਨੂੰ ਆਧੁਨਿਕ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਮੀਟਿੰਗ ’ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਯੂ. ਆਈ. ਡੀ. ਏ. ਆਈ. ਖੇਤਰੀ ਦਫ਼ਤਰ ਚੰਡੀਗੜ੍ਹ ਤੋਂ ਪ੍ਰਾਜੈਕਟ ਮੈਨੇਜਰ ਮਧੁਰ ਬਾਂਸਲ ਅਤੇ ਸਹਾਇਕ ਮੈਨੇਜਰ ਕਮਲ ਸ਼ਰਮਾ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ। ਉਨ੍ਹਾਂ ਨੇ ਨਾਗਰਿਕਾਂ ਲਈ ਆਧਾਰ ਕਾਰਡ ਸਬੰਧੀ ਸੇਵਾਵਾਂ ਨੂੰ ਸੁਗਮ ਬਣਾਉਣ ਦੇ ਮਾਮਲਿਆਂ ’ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਪੂ ਹੋਲਡਰਾਂ ਨੂੰ ਵੀ ਜਾਰੀ ਹੋਏ ਹੁਕਮ
ਨਵਜਨਮੇ ਬੱਚਿਆਂ ਲਈ ਵਿਸ਼ੇਸ਼ ਕੈਂਪ
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲਾਂ ਅਤੇ ਹੋਰ ਸਿਹਤ ਸੇਵਾਵਾਂ ਦੇ ਕੇਂਦਰਾਂ ’ਚ ਨਵਜਨਮੇ ਬੱਚਿਆਂ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਾਏ ਜਾਣ। ਉਨ੍ਹਾਂ ਕਿਹਾ ਕਿ ਜਨਮ ਦਾਖਲਾ ਨਾਲ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਆਧਾਰ ਕਾਰਡ ਤੁਰੰਤ ਬਣੇ ਅਤੇ ਮਾਪਿਆਂ ਨੂੰ ਆਧਾਰ ਦੀ ਅਹਿਮੀਅਤ ਬਾਰੇ ਜਾਣੂ ਕੀਤਾ ਜਾਵੇ।
ਬਾਇਓਮੈਟ੍ਰਿਕ ਅਪਡੇਟ ਦੀ ਮਹੱਤਤਾ
ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੱਤੀ ਕਿ ਬੱਚਿਆਂ ਦੇ ਆਧਾਰ ਕਾਰਡ ’ਚ ਪੰਜ ਸਾਲ ਦੀ ਉਮਰ ਪੂਰੀ ਕਰਨ ਅਤੇ ਫਿਰ 15 ਸਾਲ ਦੀ ਉਮਰ ਪੂਰੀ ਕਰਨ ’ਤੇ ਬਾਇਓਮੈਟ੍ਰਿਕ ਅਪਡੇਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਕਸਰ ਮਾਪੇ ਇਸ ਸਬੰਧੀ ਬੇਖਬਰ ਰਹਿੰਦੇ ਹਨ, ਜਿਸ ਨਾਲ ਬਾਅਦ ’ਚ ਆਧਾਰ ਸਬੰਧੀ ਕਈ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ 5 ਤੋਂ 7 ਅਤੇ 15 ਤੋਂ 17 ਸਾਲ ਦੇ ਬੱਚਿਆਂ ਦੇ ਮੁਫ਼ਤ ਬਾਇਓਮੈਟ੍ਰਿਕ ਅਪਡੇਟ ਲਈ ਮਾਪੇ ਆਧਾਰ ਕੇਂਦਰਾਂ ਦਾ ਦੌਰਾ ਕਰਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਵਿਭਾਗ ਨੇ ਲਿਆ ਵੱਡਾ ਫ਼ੈਸਲਾ
ਸਕੂਲਾਂ ਨੂੰ ਸਹਿਯੋਗੀ ਬਣਾਉਣਾ
ਰਿਸ਼ੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਲਈ ਸਕੂਲਾਂ ਨੂੰ ਵੀ ਚੋਣਵਾਂ ਕੇਂਦਰ ਬਣਾਇਆ ਜਾ ਸਕਦਾ ਹੈ। ਸਕੂਲ ਪ੍ਰਬੰਧਨ ਨੂੰ ਰੋਸਟਰ ਦੇ ਆਧਾਰ ’ਤੇ ਵਿਦਿਆਰਥੀਆਂ ਦੇ ਡਾਟਾ ਦੀ ਅਪਡੇਟ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਨਾਲ ਨਜ਼ਦੀਕੀ ਤਾਲਮੇਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਵਾਲੇ ਘਰ ਜ਼ਬਰਦਸਤ ਧਮਾਕਾ, ਵਿਛ ਗਏ ਸੱਥਰ
ਨਾਗਰਿਕਾਂ ਲਈ ਮੁਫਤ ਸੇਵਾਵਾਂ
ਪ੍ਰਾਜੈਕਟ ਮੈਨੇਜਰ ਮਧੁਰ ਬਾਂਸਲ ਨੇ ਮੀਟਿੰਗ ਦੌਰਾਨ ਦੱਸਿਆ ਕਿ 14 ਦਸੰਬਰ 2024 ਤੱਕ ਆਧਾਰ ਕਾਰਡ ਨਾਲ ਸਬੰਧਤ ਦਸਤਾਵੇਜ਼ ਅਪਡੇਟ ਮੁਫਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਅਤੇ ਹੋਰ ਦਸਤਾਵੇਜ਼ਾਂ ਦਾ ਅਪਡੇਟ ਜ਼ਰੂਰੀ ਹੈ, ਤਾਂ ਜੋ ਨਾਗਰਿਕ ਆਧਾਰ ਸਬੰਧੀ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪ੍ਰਾਪਤ ਕਰ ਸਕਣ।
ਇਹ ਵੀ ਪੜ੍ਹੋ : ਲੋਕਾਂ ਲਈ ਚਿੰਤਾ ਭਰੀ ਖ਼ਬਰ, ਪੰਜਾਬ ਦੀਆਂ ਇਨ੍ਹਾਂ ਬੱਸਾਂ 'ਤੇ ਲੱਗੀ ਪਾਬੰਦੀ
ਅਧਿਕਾਰੀਆਂ ਦਾ ਯੋਗਦਾਨ
ਇਸ ਮੌਕੇ ਡੀ. ਐੱਫ. ਐੱਸ. ਸੀ. ਗੁਰਪ੍ਰੀਤ ਸਿੰਘ ਕੰਗ, ਡੀ. ਐੱਫ. ਪੀ. ਓ. ਡਾ. ਵਿਨੋਦ ਕੁਮਾਰ, ਪੋਸਟ-ਮਾਸਟਰ ਕੁਲਦੀਪ ਸਿੰਘ ਅਤੇ ਡਿਪਟੀ ਡੀ.ਈ.ਓ. ਮਨਜੀਤ ਕੌਰ ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਸਾਰੇ ਅਧਿਕਾਰੀਆਂ ਨੇ ਇਹ ਯਕੀਨ ਦਿਵਾਇਆ ਕਿ ਬੱਚਿਆਂ ਦੇ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਅਪਡੇਟ ਲਈ ਵਧੇਰੇ ਸਬੰਧਤ ਉਪਰਾਲੇ ਕੀਤੇ ਜਾਣਗੇ। ਬੱਚਿਆਂ ਦੇ ਆਧਾਰ ਕਾਰਡ ਬਣਵਾਉਣ ਅਤੇ ਬਾਇਓਮੈਟ੍ਰਿਕ ਅਪਡੇਟ ਦੇ ਇਹ ਉਪਰਾਲੇ ਨਾ ਸਿਰਫ ਸਰਕਾਰੀ ਸਕੀਮਾਂ ਨੂੰ ਯਕੀਨੀ ਬਣਾਉਣ ਲਈ ਲਾਭਕਾਰੀ ਹਨ, ਸਗੋਂ ਡਿਜੀਟਲ ਪਛਾਣ ਦੇ ਯੁੱਗ ਵਿੱਚ ਹਰੇਕ ਬੱਚੇ ਨੂੰ ਸਮਰੱਥ ਬਣਾਉਣ ਵਲ ਇਕ ਵੱਡਾ ਕਦਮ ਵੀ ਹਨ। ਸੰਗਰੂਰ ਜ਼ਿਲੇ ਦੀ ਇਹ ਮੁਹਿੰਮ ਮਿਸਾਲ ਕਾਇਮ ਕਰੇਗੀ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e