ਪਾਵਰਕਾਮ ’ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
Thursday, Jul 13, 2023 - 09:55 PM (IST)

ਹਰਸ਼ਾ ਛੀਨਾ (ਭੱਟੀ) : ਪਾਵਰਕਾਮ ਸਬ-ਡਵੀਜ਼ਨ ਜਸਤਰਵਾਲ ਵਿਖੇ ਬਿਜਲੀ ਮਹਿਕਮੇ ’ਚ ਪ੍ਰਾਈਵੇਟ ਤੌਰ ’ਤੇ ਕੰਮ ਕਰਦੇ ਰਣਜੀਤ ਸਿੰਘ ਪਿੰਡ ਸੌੜੀਆਂ ਦੀ ਅੱਜ ਦੁਪਹਿਰ ਵੇਲੇ ਪਾਵਰਕਾਮ ਸਬ-ਡਵੀਜ਼ਨ ਜਸਤਰਵਾਲ ਵਿਖੇ ਬਿਜਲੀ ਠੀਕ ਕਰਦਿਆਂ ਜ਼ਬਰਦਸਤ ਕਰੰਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਡਵੀਜ਼ਨ ਜਸਤਰਵਾਲ ਦੇ ਐੱਸ. ਡੀ. ਓ. ਰਾਮ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਬਿਜਲੀ ਦਫਤਰ ਚੋਗਾਵਾਂ ਵਿਖੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨਾਲ ਕੰਮ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ, ਕਪੂਰਥਲਾ ਦੀ ਮਾਡਰਨ ਜੇਲ੍ਹ ’ਚ ਗੈਂਗਵਾਰ, ਪੜ੍ਹੋ Top 10
ਚੋਗਾਵਾਂ ਬਿਜਲੀ ਦਫ਼ਤਰ ਦੇ ਕੁਝ ਪਿੰਡਾਂ ਦੀਆਂ ਬਿਜਲੀ ਦੀਆਂ ਲਾਈਨਾਂ ਜਸਤਰਵਾਲ ਬਿਜਲੀ ਦਫ਼ਤਰ ਨਾਲ ਜੋੜੀਆਂ ਸਨ, ਉਸ ਨੂੰ ਚਲਾਉਣ ਆਏ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।