VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼

Tuesday, Sep 06, 2022 - 06:26 PM (IST)

VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼

ਹੁਸ਼ਿਆਰਪੁਰ : ਪੰਜਾਬ ਵਿਚ ਸਸਤੀ ਕਣਕ ਸਕੀਮ ਦੀ ਹਾਲਤ ਬਿਆਨ ਕਰਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਸ ਲਈ ਹੈਰਾਨ ਕਰਨ ਵਾਲੀ ਹੈ ਕਿ ਕਿਉਂਕਿ ਵੀਡੀਓ ਵਿਚ ਇਕ ਵਿਅਕਤੀ ਮਰਸੀਡੀਜ਼ ਵਿਚ 2 ਰੁਪਏ ਕਿੱਲੋ ਕਣਕ ਲੈਣ ਪਹੁੰਚਦਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਉਹ ਮਰਸੀਡੀਜ਼ ਡਿੱਪੂ ਦੇ ਬਾਹਰ ਖੜ੍ਹੀ ਕਰਦਾ ਹੈ, ਫਿਰ ਮਰਸੀਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਦੇ ਕੋਲ ਗਿਆ। ਉਥੋਂ 4 ਬੋਰੇ ਕਣਕ ਦੇ ਲੈਂਦਾ ਹੈ ਅਤੇ ਮਰਸੀਡੀਜ਼ ਦੀ ਡਿੱਕੀ ਵਿਚ ਰੱਖ ਕੇ ਉਥੋਂ ਚਲਾ ਜਾਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਰਸੀਡੀਜ਼ ਦਾ ਨੰਬਰ ਵੀ ਵੀ. ਆਈ. ਪੀ. ਹੈ। ਇਹ ਵੀਡੀਓ ਹੁਸ਼ਿਆਰਪੁਰ ਦੀ ਦੱਸੀ ਜਾ ਰਹੀ ਹੈ, ਜਿਸ ਨੂੰ ਉਥੇ ਖੜ੍ਹੇ ਕਿਸੇ ਵਿਅਕਤੀ ਨੇ ਆਪਣੇ ਫੋਨ ਵਿਚ ਕੈਦ ਕਰ ਲਿਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਫੂਡ ਸਪਲਾਈ ਮੰਤਰੀ ਨੇ ਨੋਟਿਸ ਲਿਆ ਹੈ ਅਤੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ : ਬਹੁ-ਚਰਚਿਤ ਲਵਪ੍ਰੀਤ ਖ਼ੁਦਕੁਸ਼ੀ ਮਾਮਲਾ, ਕੈਨੇਡਾ ਦੀ ਬੇਅੰਤ ਕੌਰ ਦੇ ਪਰਿਵਾਰ ’ਤੇ 20 ਮਹੀਨਿਆਂ ਬਾਅਦ ਵੱਡੀ ਕਾਰਵਾਈ

ਕੀ ਕਹਿਣਾ ਹੈ ਕਿ ਮਰਸੀਡੀਜ਼ ਵਾਲੇ ਵਿਅਕਤੀ ਦਾ

ਇਸ ਸਬੰਧੀ ਮਰਸੀਡੀਜ਼ ’ਚ ਕਣਕ ਲੈਣ ਆਏ ਵਿਅਕਤੀ ਦਾ ਪੱਖ ਵੀ ਸਾਹਮਣੇ ਆਇਆ ਹੈ। ਉਕਤ ਨੇ ਕਿਹਾ ਕਿ ਉਹ ਗਰੀਬ ਹੈ। ਇਹ ਮਰਸੀਡੀਜ਼ ਕਿਸੇ ਰਿਸ਼ਤੇਦਾਰ ਦੀ ਹੈ। ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ। ਗੱਡੀ ਸਾਡੇ ਘਰ ਦੇ ਕੋਲ ਪਲਾਟ ਵਿਚ ਖੜ੍ਹੀ ਰਹਿੰਦੀ ਹੈ। ਡੀਜ਼ਲ ਗੱਡੀ ਹੋਣ ਕਾਰਣ ਉਹ ਕਦੇ ਕਦੇ ਉਸ ਨੂੰ ਚਲਾ ਲੈਂਦਾ ਹੈ। ਮੇਰੇ ਤਾਂ ਬੱਚੇ ਵੀ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਮੇਰਾ ਤਾਂ ਛੋਟਾ ਜਿਹਾ ਵੀਡੀਓਗ੍ਰਾਫੀ ਦਾ ਕੰਮ ਹੈ। ਕਿਸੇ ਨੇ ਸ਼ਰਾਰਤ ਕਰਕੇ ਆਖ ਦਿੱਤਾ ਹੈ ਕਿ ਇਹ ਮਰਸੀਡੀਜ਼ ਮੇਰੀ ਹੈ ਜਦਕਿ ਗੱਡੀ ਦੀ ਆਰ. ਸੀ. ਵੀ ਉਸ ਦੇ ਨਾਮ ’ਤੇ ਨਹੀਂ ਹੈ। 

ਇਹ ਵੀ ਪੜ੍ਹੋ : PGI ਦੇ ਹੈਰਾਨ ਕਰਨ ਵਾਲੇ ਤੱਥ, ਪੰਜਾਬ-ਹਰਿਆਣਾ ਦੇ ਗੱਭਰੂਆਂ ’ਚ ਵਧੀ ਨਾਮਰਦੀ, ਬਜ਼ੁਰਗਾਂ ਦੀ ਸੈਕਸ ਪ੍ਰਤੀ ਰੁਚੀ ਵਧੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News