ਟਰੈਕਟਰ ਨਾਲ ਤੋੜ ਕੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਆਇਆ ਨਵਾਂ ਮੋੜ
Saturday, Aug 17, 2024 - 06:11 PM (IST)
ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਵਾਰਡ ਨੰ 80 ਦੇ ਗੁਰੂ ਕੀ ਵਡਾਲੀ ਵਿਖੇ ਟਰੈਕਟਰ ਨਾਲ ਨਿਸ਼ਾਨ ਸਾਹਿਬ ਪੁੱਟਣ ਦੇ ਮਾਮਲੇ 'ਚ ਨਵਾਂ ਮੋੜ ਸਾਹਮਣੇ ਆਇਆ ਹੈ ਜਿਸਦੇ ਚਲਦੇ ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਆਪਣੀ ਸਫਾਈ ਪੇਸ਼ ਕਰ ਦੂਜੀ ਧਿਰ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਟਰੈਕਟਰ ਮਾਰ-ਮਾਰ ਸ਼ਰਾਰਤੀਆਂ ਨੇ ਪੁੱਟ ਸੁੱਟਿਆ ਨਿਸ਼ਾਨ ਸਾਹਿਬ, ਵੀਡੀਓ ਆਈ ਸਾਹਮਣੇ
ਇਸ ਸੰਬਧੀ ਨਿਸ਼ਾਨ ਸਾਹਿਬ ਪੁੱਟਣ ਵਾਲੀ ਧਿਰ ਵੱਲੋਂ ਇਲਾਕਾ ਕੌਂਸਲਰ ਅਤੇ ਮੌਹਤਬਰਾ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਵਿਵਾਦਿਤ ਜ਼ਮੀਨ ਜੋ ਕਿ ਪਹਿਲਾਂ ਪਿੰਡ ਦੀ ਪੰਚਾਇਤ ਕੋਲ ਸੀ ਫਿਰ ਨਿਗਮ ਅਧੀਨ ਆਈ ਹੈ ਅਤੇ ਹੁਣ ਕੁਝ ਬੰਦਿਆਂ ਵੱਲੋਂ ਜਗ੍ਹਾ ਹਥਿਆਉਣ ਸੰਬਧੀ ਵਿਵਾਦਿਤ ਜ਼ਮੀਨ 'ਤੇ ਨਿਸ਼ਾਨ ਸਾਹਿਬ ਲਗਾ ਗੁਰੂਦੁਆਰਾ ਬਣਾਉਣ ਦੀ ਗੱਲ ਆਖੀ ਗਈ ਸੀ। ਜਿਸ ਸੰਬਧੀ ਸਾਡੇ ਵੱਲੋਂ ਉਸ ਵਿਵਾਦਿਤ ਜ਼ਮੀਨ 'ਤੇ ਲੱਗਿਆ ਨਿਸ਼ਾਨ ਸਾਹਿਬ ਹਟਾਇਆ ਗਿਆ ਪਰ ਮਜ਼ਬੂਤੀ ਦੇ ਚੱਲਦੇ ਢਾਉਣ ਲਈ ਟਰੈਕਟਰ ਦੀ ਵਰਤੋਂ ਕਰਨ ਦੀ ਮੁਆਫੀ ਮੰਗਦੇ ਹਾਂ।
ਇਹ ਵੀ ਪੜ੍ਹੋ- ਗੁਰਦੁਆਰ ਸਾਹਿਬ ਅੰਦਰ ਵਿਅਕਤੀ ਨੇ ਸੇਵਾਦਾਰ ਨਾਲ ਕੀਤੀ ਬਦਸਲੂਕੀ, CCTV ਤਸਵੀਰਾਂ ਨੇ ਮਚਾਈ ਤਰਥੱਲੀ
ਸਾਡੀ ਨਰਾਜ਼ਗੀ ਸਿਰਫ ਵਿਵਾਦਿਤ ਜਗ੍ਹਾ 'ਤੇ ਧਾਰਮਿਕ ਅਸਥਾਨ ਨਾ ਬਣਾਉਣ ਦੇਣ ਦੀ ਸੀ ਕਿਉਂਕਿ ਕੱਲ ਨੂੰ ਇਹ ਜਗ੍ਹਾ ਕਿਸੇ ਹੋਰ ਦੇ ਹਿੱਸੇ ਬੋਲੇ ਅਤੇ ਬਣਾਇਆ ਹੋਇਆ ਧਾਰਮਿਕ ਸਥਾਨ ਢਾਇਆ ਜਾਵੇ ਇਹ ਗੱਲ ਠੀਕ ਨਹੀਂ ਹੈ। ਇਸ ਲਈ ਅਸੀਂ ਪਹਿਲਾਂ ਹੀ ਇਸ ਵਿਵਾਦ ਨੂੰ ਟਾਲਣ ਦੀ ਗੱਲ ਆਖੀ ਪਰ ਜਿਨ੍ਹਾਂ ਨੇ ਇਸ ਵਿਵਾਦਿਤ ਜ਼ਮੀਨ 'ਤੇ ਨਿਸ਼ਾਨ ਸਾਹਿਬ ਲਗਾਇਆ ਉਹਨਾਂ 'ਤੇ ਪਰਚਾ ਕਿਉਂ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਸਾਡੀ ਪ੍ਰਸ਼ਾਸ਼ਨ ਅਤੇ ਸਰਕਾਰ ਕੋਲੋਂ ਇਹੀ ਮੰਗ ਹੈ ਕਿ ਉਹ ਸਾਡੇ ਪਿੰਡ ਦਾ ਮਾਹੌਲ ਨਾ ਵਿਗੜਣ ਦੇਣ ਕਿਉਂਕਿ ਬੀਤੇ ਸਮੇਂ ਵਿਚ ਕਦੇ ਵੀ ਅਜਿਹਾ ਧਾਰਮਿਕ ਵਿਵਾਦ ਸਾਡੇ ਇਲਾਕੇ ਵਿਚ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ।
ਇਹ ਵੀ ਪੜ੍ਹੋ- ਘਰ ਦੀ ਗੁਰਬਤ ਦੂਰ ਕਰਨ ਵਿਦੇਸ਼ ਗਏ ਵਿਅਕਤੀ ਨਾਲ ਵਾਪਰਿਆ ਭਾਣਾ, ਲਾਸ਼ ਦੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8