ਪੰਜਾਬ : ਨੈਸ਼ਨਲ ਹਾਈਵੇ 'ਤੇ ਧੂੰ-ਧੂੰ ਕਰਕੇ ਸੜੀ ਚੱਲਦੀ ਥਾਰ, ਵਿੱਚ ਬੈਠੇ ਪਤੀ-ਪਤਨੀ ਦਾ...

Wednesday, Jun 10, 2026 - 10:08 AM (IST)

ਪੰਜਾਬ : ਨੈਸ਼ਨਲ ਹਾਈਵੇ 'ਤੇ ਧੂੰ-ਧੂੰ ਕਰਕੇ ਸੜੀ ਚੱਲਦੀ ਥਾਰ, ਵਿੱਚ ਬੈਠੇ ਪਤੀ-ਪਤਨੀ ਦਾ...

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਨੰਬਰ-7 'ਤੇ ਪਿੰਡ ਚੰਨੋ ਨੇੜੇ ਬੀਤੀ ਦੇਰ ਰਾਤ ਇੱਕ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਗੱਡੀ 'ਚ ਸਵਾਰ ਪਤੀ-ਪਤਨੀ ਸਮੇਂ ਸਿਰ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 12:30 ਵਜੇ ਪਰਮ ਮਿੱਤਲ ਪੁੱਤਰ ਜਤਿੰਦਰ ਕੁਮਾਰ ਵਾਸੀ ਸੰਗਰੂਰ ਆਪਣੀ ਪਤਨੀ ਨਾਲ ਚੰਡੀਗੜ੍ਹ ਤੋਂ ਥਾਰ ਗੱਡੀ ਰਾਹੀਂ ਵਾਪਸ ਸੰਗਰੂਰ ਆ ਰਿਹਾ ਸੀ।

ਇਹ ਵੀ ਪੜ੍ਹੋ : ਆਧਾਰ ਕਾਰਡ ਵਾਲੀਆਂ ਬੱਸਾਂ ਦੇ ਸਫ਼ਰ ਨੂੰ ਲੈ ਕੇ ਜ਼ਰੂਰੀ ਖ਼ਬਰ, PRTC ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ

ਜਦੋਂ ਉਹ ਪਿੰਡ ਚੰਨੋ ਨੇੜੇ ਸਟੀਲਮੈਨਜ ਪਬਲਿਕ ਸਕੂਲ ਕੋਲ ਪੁੱਜੇ ਤਾਂ ਗੱਡੀ ਦਾ ਏ. ਸੀ. ਅਚਾਨਕ ਬੰਦ ਹੋ ਗਿਆ। ਗਰਮੀ ਜ਼ਿਆਦਾ ਹੋਣ ਕਾਰਨ ਉਸ ਨੇ ਗੱਡੀ ਸੜਕ ਕਿਨਾਰੇ ਰੋਕ ਕੇ ਜਾਂਚ ਕਰਨੀ ਚਾਹੀ ਪਰ ਇਸ ਦੌਰਾਨ ਥਾਰ ਨੂੰ ਅਚਾਨਕ ਅੱਗ ਲੱਗ ਗਈ। ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਇਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਰਾਹਤ ਭਰੀ ਖ਼ਬਰ, ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ

ਮੌਕੇ 'ਤੇ ਮੌਜੂਦ ਹੋਰ ਵਾਹਨ ਚਾਲਕਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਨੇ ਕੁੱਝ ਹੀ ਮਿੰਟਾਂ 'ਚ ਪੂਰੀ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ। ਸੂਚਨਾ ਮਿਲਣ 'ਤੇ ਸੰਗਰੂਰ ਅਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਥਾਰ ਗੱਡੀ ਪੂਰੀ ਤਰ੍ਹਾਂ ਸੜ ਕੇ ਲੋਹੇ ਦਾ ਪਿੰਜਰ ਬਣ ਚੁੱਕੀ ਸੀ। ਖੁਸ਼ਕਿਸਮਤੀ ਰਹੀ ਕਿ ਗੱਡੀ ਦਾ ਏ. ਸੀ. ਖ਼ਰਾਬ ਹੋਣ ਤੋਂ ਬਾਅਦ ਪਰਮ ਮਿੱਤਲ ਅਤੇ ਉਸ ਦੀ ਪਤਨੀ ਵਾਹਨ ਤੋਂ ਬਾਹਰ ਆ ਗਏ ਸਨ, ਜਿਸ ਕਾਰਨ ਦੋਵੇਂ ਇਸ ਹਾਦਸੇ 'ਚ ਸੁਰੱਖਿਅਤ ਬਚ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News