ਸਾਈਕਲ ਸ਼ੋਅਰੂਮ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Saturday, Oct 21, 2017 - 06:29 AM (IST)
ਪਠਾਨਕੋਟ, (ਸ਼ਾਰਦਾ, ਆਦਿਤਿਆ)— ਦੀਵਾਲੀ 'ਤੇ ਅੱਗ ਲੱਗਣ ਦੇ ਹਾਦਸਿਆਂ ਨੇ ਤਿਉਹਾਰ ਦੇ ਰੰਗ 'ਚ ਭੰਗ ਪਾਇਆ। ਫਾਇਰ ਬ੍ਰਿਗੇਡ ਦੇ ਰਿਕਾਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ 'ਚ 4 ਥਾਵਾਂ 'ਤੇ ਦੀਵਾਲੀ ਦੀ ਰਾਤ ਅੱਗ ਨਾਲ ਹਾਦਸੇ ਹੋਣ ਦੀ ਸੂਚਨਾ ਹੈ।
ਮਾਡਲ ਟਾਊਨ ਖੇਤਰ ਫਾਇਰ ਬ੍ਰਿਗੇਡ ਦਫਤਰ ਦੇ ਅਧੀਨ ਆਉਂਦੇ ਸੈਨਗੜ੍ਹ ਮੁਹੱਲੇ 'ਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ। ਪ੍ਰਭਾਵਿਤ ਸਾਈਕਲ ਕਾਰੋਬਾਰੀ ਰਜਨੀਸ਼ ਮਹਾਜਨ ਨੇ ਦੱਸਿਆ ਕਿ ਉਹ ਆਮ ਦਿਨਾਂ ਵਾਂਗ ਦੀਵਾਲੀ ਦੀ ਰਾਤ ਨੂੰ ਕਾਰੋਬਾਰ ਬੰਦ ਤੇ ਪੂਜਾ ਅਰਚਨਾ ਕਰ ਕੇ ਘਰਾਂ ਨੂੰ ਚਲੇ ਗਏ ਸੀ। ਅੱਧੀ ਰਾਤ ਨੂੰ ਪੀ. ਸੀ. ਆਰ. ਦਸਤੇ ਤੋਂ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਸ਼ੋਅਰੂਮ 'ਚ ਅੱਗ ਲੱਗ ਗਈ ਹੈ। ਇਸ 'ਤੇ ਜਦੋਂ ਉਹ ਸ਼ੋਅਰੂਮ 'ਤੇ ਪੁੱਜਿਆਂ ਤਾਂ ਅੱਗ ਭੜਕ ਚੁੱਕੀ ਸੀ। ਇਸ ਦੇ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੇ ਜਦ 2 ਘੰਟਿਆਂ ਦੀ ਸਖਤ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਤਾਂ ਅੰਦਰ ਰੱਖਿਆ ਸਾਰਾ ਸਾਮਾਨ ਸੜਕ ਕੇ ਸੁਆਹ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਨਾਲ ਉਨ੍ਹਾਂ ਦਾ ਕਰੀਬ 18 ਤੋਂ 20 ਲੱਖ ਦਾ ਆਰਥਿਕ ਨੁਕਸਾਨ ਹੋ ਗਿਆ ਹੈ।
ਹੋਰ ਥਾਵਾਂ 'ਤੇ ਵੀ ਹੋਏ ਹਾਦਸੇ : ਇਸ ਤਰ੍ਹਾਂ ਢਾਂਗੂ ਰੋਡ ਸਥਿਤ ਇਕ ਆਰੇ ਨੂੰ ਵੀ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਅੱਗ ਦੇ ਹਾਦਸੇ ਦੀ ਸੂਚਨਾ ਬਿੱਟੂ ਨਾਂ ਦੇ ਵਿਅਕਤੀ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਇਕ ਘੰਟੇ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ।
J ਅੱਗ ਲੱਗਣ ਦੀ ਤੀਸਰੀ ਘਟਨਾ ਫਾਇਰ ਬ੍ਰਿਗੇਡ ਮਿਸ਼ਨ ਰੋਡ ਸਟੇਸ਼ਨ ਦੇ ਅਧੀਨ ਆਉਂਦੇ ਮੁਹੱਲਾ ਰਾਮਪੁਰਾ 'ਚ ਕਿਸ਼ਨ ਚੰਦ ਦੇ ਘਰ 'ਚ ਵਾਪਰੀ। ਹਾਦਸੇ 'ਚ ਕਿਸ਼ਨ ਚੰਦ ਦੇ ਘਰ ਦਾ ਸਾਮਾਨ ਸੜ ਗਿਆ।
J ਚੌਥੀ ਘਟਨਾ ਡਲਹੌਜ਼ੀ ਰੋਡ ਸਥਿਤ ਸ਼ਾਮ ਆਟੋ ਵਰਕਸ 'ਚ ਹੋਈ। ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਮਕੈਨਿਕ ਗੈਸ ਵੈਲਡਿੰਗ ਦੇ ਸੈੱਟ ਨਾਲ ਕੰਮ ਕਰ ਰਹੇ ਸੀ ਕਿ ਗੈਸ ਸਿਲੰਡਰ ਨੇ ਅੱਗ ਫੜ ਲਈ।
