ਕਤਲ ਮਾਮਲੇ ’ਚ ਸਜ਼ਾ ਭੁਗਤ ਰਿਹੇ ਉਮਰਕੈਦੀ ਨੇ ਪੈਰੋਲ ’ਤੇ ਬਾਹਰ ਆ ਧੋਖੇ ਨਾਲ ਕਰਵਾਇਆ ਤੀਜਾ ਵਿਆਹ

10/24/2021 11:10:29 PM

ਪਟਿਆਲਾ(ਬਲਜਿੰਦਰ)- ਪਹਿਲੀ ਪਤਨੀ ਦੀ ਮਾਂ ਅਤੇ ਭਰਾ ਦੇ ਕਤਲ ਕੇਸ ’ਚ ਉਮਰਕੈਦੀ ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗਰਾਊਂਡ ਫਲੌਰ ਸਨਰਾਈਜ਼ ਅਪਾਰਟਮੈਂਟ ਗ੍ਰੀਨ ਮਾਡਲ ਟਾਊਨ ਜਲੰਧਰ ਨਾਂ ਦੇ ਵਿਅਕਤੀ ਨੇ ਵਿਚੋਲੇ ਨਾਲ ਮਿਲ ਕੇ ਪਟਿਆਲਾ ਦੇ ਅਰਬਨ ਅਸਟੇਟ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਂ ਲੜਕੀ ਨਾਲ ਧੋਖੇ ਨਾਲ ਤੀਜਾ ਵਿਆਹ ਕਰਵਾ ਲਿਆ ਅਤੇ ਉਸ ਨੂੰ ਛੱਡ ਦੇ ਫਰਾਰ ਹੋ ਗਿਆ। ਜਦੋਂ ਭੁਪਿੰਦਰ ਸਿੰਘ ਵਾਪਸ ਨਾਲ ਆਇਆ ਤਾਂ ਲੜਕੀ ਜਲੰਧਰ ਪੁਲਸ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ। ਪੁਲਸ ਨੇ ਦੱਸਿਆ ਕਿ ਇਹ ਤਾਂ ਉਮਰਕੈਦੀ ਹੈ, ਜਿਸ ਨੇ ਆਪਣੀ ਪਹਿਲੀ ਪਤਨੀ ਦੀ ਮਾਂ ਅਤੇ ਭਰਾ ਦਾ ਕਤਲ ਕਰ ਦਿੱਤਾ ਸੀ ਅਤੇ ਪੈਰੋਲ ’ਤੇ ਬਾਹਰ ਆਇਆ ਹੋਇਆ ਹੈ।

ਲੜਕੀ ਪਰਮਜੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ ਰਣਜੀਤ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਪਿੰਡ ਗੰਭੋਵਾਲ ਜ਼ਿਲਾ ਹੁਸ਼ਿਆਰਪੁਰ ਨੇ ਵਿਚੋਲਾ ਬਣ ਕੇ ਕਰਵਾਇਆ ਸੀ। ਉਸ ਨੂੰ ਸਾਰਾ ਕੁਝ ਪਤਾ ਸੀ ਪਰ ਸੱਚਾਈ ਛੁਪਾਈ ਅਤੇ ਉਸ ਨੂੰ ਧੋਖੇ ’ਚ ਰੱਖ ਕੇ ਇਕ ਹਫਤੇ ’ਚ ਇਹ ਵਿਆਹ ਕਰਵਾ ਦਿੱਤਾ ਸੀ। ਪਰਮਜੀਤ ਕੌਰ ਮੁਤਾਬਕ ਰਣਜੀਤ ਸਿੰਘ ਦੀ ਐਕਯੂਪ੍ਰੈਸ਼ਰ ਸਬੰਧੀ ਕੰਪਨੀ ਹੈ। ਇਸ ਦੀ ਇਕ ਬ੍ਰਾਂਚ ਰਾਜਪੁਰਾ ਵਿਖੇ ਵੀ ਸੀ, ਜਿਥੇ ਉਸ ਦੀ ਮੁਲਾਕਾਤ ਰਣਜੀਤ ਸਿੰਘ ਨਾਲ ਹੋਈ। ਪਰਮਜੀਤ ਕੌਰ ਪਹਿਲਾਂ ਤਲਾਕਸ਼ੁਦਾ ਸੀ ਅਤੇ ਉਸ ਨੇ ਝੂਠ ਬੋਲ ਕੇ ਭੁਪਿੰਦਰ ਸਿੰਘ ਨਾਲ ਵਿਆਹ ਕਰਵਾ ਦਿੱਤਾ। ਵਿਆਹ ਵੀ ਸਿਰਫ ਇਕ ਹਫਤੇ ’ਚ ਕਰਵਾ ਦਿੱਤਾ ਗਿਆ।

ਲਾਕਡਾਊਨ ਹੋਣ ਕਾਰਨ 6 ਦਸੰਬਰ 2020 ਵਿਚ ਇਕ ਨਿੱਜੀ ਹੋਟਲ ’ਚ ਵਿਆਹ ਹੋਇਆ। ਵਿਆਹ ਤੋਂ ਬਾਅਦ ਜਦੋਂ ਜਲੰਧਰ ਪਹੁੰਚੀ ਤਾਂ ਪਤਾ ਲੱਗਿਆ ਕਿ ਉਸ ਦੀ ਸੱਸ, ਨਣਦ ਅਤੇ ਦਿਓਰ ਸਾਰੇ ਜਰਮਨ ’ਚ ਹਨ। ਵਿਆਹ ਤੋਂ ਬਾਅਦ ਭੁਪਿੰਦਰ ਸਿੰਘ ਨੇ ਪਰਮਜੀਤ ਕੌਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ 24 ਅਪ੍ਰੈਲ ਨੂੰ ਝਗੜਾ ਕਰਨ ਤੋਂ ਬਾਅਦ ਭੁਪਿੰਦਰ ਸਿੰਘ ਘਰ ਤੋਂ ਚਲਾ ਗਿਆ ਅਤੇ ਫੋਨ ਕਰ ਕੇ ਭੁਪਿੰਦਰ ਸਿੰਘ ਨੇ ਪਰਮਜੀਤ ਕੌਰ ਨੂੰ ਫੋਨ ਕਰ ਕੇ ਕਿਹਾ ਕਿ ਉਹ ਕਿਸੇ ਲਵਪ੍ਰੀਤ ਕੌਰ ਨਾਮਕ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਇਸ ਤੋਂ ਬਾਅਦ ਫੋਨ ਬੰਦ ਕਰ ਲਿਆ। ਜਦੋਂ ਉਹ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਥਾਣੇ ਗਈ ਤਾਂ ਪੁਲਸ ਨੇ ਫੋਟੋ ਦੇਖ ਕੇ ਸੱਚਾਈ ਦੱਸੀ ਕਿ ਉਹ ਉਮਰਕੈਦੀ ਹੈ।

ਪਰਮਜੀਤ ਕੌਰ ਦੀ ਸ਼ਿਕਾਇਤ ਦੇ ਕਈ ਮਹੀਨਿਆਂ ਬਾਅਦ ਹੁਣ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਭੁਪਿੰਦਰ ਸਿੰਘ ਅਤੇ ਰਣਜੀਤ ਸਿੰਘ ਖਿਲਾਫ 406, 420, 498-ਏ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਿਸ ਤਰ੍ਹਾਂ ਟੁੱਟੇ ਪਹਿਲੇ 2 ਵਿਆਹ
ਪਰਮਜੀਤ ਕੌਰ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਕਿ ਭੁਪਿੰਦਰ ਸਿੰਘ ਦੇ ਉਸ ਨਾਲ ਵਿਆਹ ਤੋਂ ਪਹਿਲਾਂ 2 ਵਿਆਹ ਹੋ ਚੁੱਕੇ ਹਨ। ਭੁਪਿੰਦਰ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਸ ਨੇ ਆਪਣੀ ਪਹਿਲੀ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਆਪਣੀ ਪਤਨੀ ਦੇ ਮਾਤਾ ਅਤੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਦੂਜਾ ਵਿਆਹ ਰੋਪੜ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਜਿਸ ਨਾਲ ਉਸ ਦਾ ਤਲਾਕ ਹੋ ਗਿਆ ਅਤੇ ਤੀਜਾ ਵਿਆਹ ਪਰਮਜੀਤ ਕੌਰ ਨਾਲ ਹੋਇਆ ਸੀ।


Bharat Thapa

Content Editor

Related News