ਪਾਕਿ ''ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਤੋੜਫੋੜ

Sunday, Aug 11, 2019 - 03:00 AM (IST)

ਪਾਕਿ ''ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਤੋੜਫੋੜ

ਇਸਲਾਮਾਬਾਦ - ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ 2 ਲੋਕਾਂ ਨੇ ਨੁਕਸਾਨ ਪਹੁੰਚਾਇਆ। ਜਿਸ ਤੋਂ ਬਾਅਦ ਪੁਲਸ ਵੱਲੋਂ ਉਨ੍ਹਾਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ 9 ਫੁੱਟ ਉੱਚੇ ਬੁੱਤ ਦਾ ਐਕਸਪੋਜ਼ਰ ਲਾਹੌਰ ਕਿਲੇ 'ਚ ਜੂਨ 'ਚ ਕੀਤਾ ਗਿਆ ਸੀ।

ਪੁਲਸ ਨੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੇਸ਼ ਦੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਉਨ੍ਹਾਂ ਖਿਲਾਫ ਮਾਮਲਾ ਦਰਜਾ ਕੀਤਾ ਗਿਆ ਹੈ। ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਨੂੰ ਲੈ ਕੇ ਦੋਸ਼ੀ ਦੋਵੇਂ ਵਿਅਕਤੀ ਗੁੱਸੇ 'ਚ ਸਨ ਜਿਸ ਕਾਰਨ ਉਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਨੇਤਾ ਸਨ ਜਿਨ੍ਹਾਂ ਨੇ 19ਵੀਂ ਸਦੀ 'ਚ ਉਪ ਮਹਾਦੀਪ 'ਚ ਸ਼ਾਸ਼ਨ ਕੀਤਾ ਸੀ।


author

Khushdeep Jassi

Content Editor

Related News