ਅੱਧੀ ਰਾਤ ਨੂੰ ਬਿਆਸ ਹਾਈਵੇਅ ''ਤੇ ਵਾਪਰਿਆ ਹਾਦਸਾ, ਇਕ ਤੋਂ ਬਾਅਦ ਇਕ ਕਈ ਗੱਡੀਆਂ ਦੀ ਹੋਈ ਟੱਕਰ
Thursday, Nov 09, 2023 - 06:15 PM (IST)

ਬਿਆਸ- ਬੁੱਧਵਾਰ ਦੇਰ ਰਾਤ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ਤੇ ਬਿਆਸ ਫਲਾਈਓਵਰ 'ਤੇ ਇਕ ਤੋਂ ਬਾਅਦ ਇਕ ਕਰਕੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਸੜਕ ਹਾਦਸਾ ਵਾਪਰ ਗਿਆ। ਉਕਤ ਹਾਦਸੇ ਸਬੰਧੀ ਜਦ ਮੌਕੇ 'ਤੇ ਮੌਜੂਦ ਇਕ ਵਿਅਕਤੀ ਸੁਰਜਨ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦੇ ਹੀ ਰਿਹਾ ਸੀ ਕਿ ਇਸ ਦੌਰਾਨ ਔਨ ਕੈਮਰਾ ਗੱਲਬਾਤ ਕਰਦੇ ਹੀ ਖੜ੍ਹੇ ਹਾਦਸਾਗ੍ਰਸਤ ਵਾਹਨ ਦੇ ਪਿੱਛੇ ਇਕ ਹੋਰ ਕਾਰ ਵੱਜ ਗਈ। ਜਿਸ ਕਾਰਨ ਕਾਰ 'ਚ ਇੱਕ ਵਿਅਕਤੀ ਅਤੇ ਔਰਤ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਇਕ ਬੱਚੇ ਦੇ ਇਸ ਭਿਆਨਕ ਸੜਕ ਹਾਦਸੇ ਵਿੱਚ ਬਚਾਅ ਹੋ ਗਿਆ।
ਇਹ ਵੀ ਪੜ੍ਹੋ- ਨਸ਼ੇੜੀ ਨੌਜਵਾਨਾਂ ਦਾ ਕਾਰਾ, ਮਹਿਲਾ ASI ਨਾਲ ਕੀਤਾ ਗਾਲੀ-ਗਲੋਚ, ਕਾਂਸਟੇਬਲ ਨੂੰ ਵੀ ਮਾਰੇ ਲੱਤਾਂ-ਘਸੁੰਨ
ਉਕਤ ਭਿਆਨਕ ਸੜਕ ਹਾਦਸਾ 'ਚ ਇਕ ਤੋਂ ਬਾਅਦ ਇਕ ਕਰਕੇ ਕੁਲ 4 ਵਾਹਨਾਂ ਦੀ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਪਹਿਲਾਂ ਹੋਈ ਟੱਕਰ 'ਚ ਤਿੰਨ ਵਾਹਨ ਜਿਸ 'ਚ ਇੱਕ ਮਿੰਨੀ ਟਰੱਕ, ਇਕ ਕੈਂਪਰ ਗੱਡੀ ਅਤੇ ਇਕ ਟਿੱਪਰ ਸਨ। ਜਿਸ 'ਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਗਏ ਅਤੇ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਇਹ ਵੀ ਪੜ੍ਹੋ- ਹੱਥ-ਮੂੰਹ ਸਾੜ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਮਿਲੇਗਾ ਇਨਾਮ, ਚਰਚਾ ਦਾ ਵਿਸ਼ਾ ਬਣੀ ਅਧਿਆਪਕ ਦੀ ਇਹ ਪੋਸਟ
ਇਸ ਦੌਰਾਨ ਮੌਕੇ 'ਤੇ ਹਾਈਵੇ 'ਤੇ ਕੋਈ ਪੁਖਤਾ ਲਾਈਟ ਪ੍ਰਬੰਧ ਜਾਂ ਫਿਰ ਪੁਲਸ ਅਧਿਕਾਰੀ ਦੇ ਨਾ ਹੋਣ ਸਬੰਧੀ ਲੋਕਾਂ ਵਲੋਂ ਇਲਜ਼ਾਮ ਲਗਾਏ ਗਏ ਸਨ। ਹਾਲਾਂਕਿ ਪਹਿਲੀ ਘਟਨਾ ਵਾਪਰਨ ਦੇ ਕਾਫੀ ਸਮੇਂ ਬਾਅਦ ਇਕ ਹਾਈਵੇ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਦੀ ਵਿਅਕਤੀਆਂ ਨੂੰ ਮੌਕੇ ਤੋਂ ਲਿਜਾਇਆ ਗਿਆ ਪਰ ਮੌਕੇ 'ਤੇ ਹਾਜ਼ਰ ਲੋਕ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸ਼ਨ ਤੋਂ ਕਾਫ਼ੀ ਦੁਖੀ ਨਜ਼ਰ ਆਏ।
ਇਹ ਵੀ ਪੜ੍ਹੋ- ਸਮਰਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਤੇ ਬਲੈਰੋ ਦੀ ਟੱਕਰ ’ਚ ਔਰਤ ਦੀ ਮੌਤ
ਘਟਨਾਸਥਾਨ 'ਤੇ ਪਹੁੰਚੇ ਥਾਣਾ ਬਿਆਸ ਮੁਖੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਹਾਦਸੇ ਦੀ ਜਾਂਚ ਕਰ ਰਹੇ ਹਾਂ ਅਤੇ ਹਾਦਸੇ ਦੌਰਾਨ ਜ਼ਖ਼ਮੀਆਂ ਦੀ ਸੂਚਨਾ ਬਾਅਦ ਵਿੱਚ ਦਿੱਤੀ ਜਾਵੇਗੀ। ਫਿਲਹਾਲ ਵਾਹਨਾਂ ਨੂੰ ਸੜਕ ਤੋਂ ਹਟਾਉਣ ਲਈ ਪੁਲਸ ਵਲੋਂ ਪ੍ਰਬੰਧਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8