ਨਹਿਰ ''ਚੋਂ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ ''ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਨੇ ਖੋਲ੍ਹੇ ਮਾਂ-ਪਿਓ ਦੇ ਰਾਜ਼
Friday, Oct 04, 2024 - 05:47 PM (IST)
ਜਲੰਧਰ (ਮਹੇਸ਼)– ਨਰਾਤਿਆਂ ਦੇ ਪਹਿਲੇ ਦਿਨ ਜਲੰਧ ਵਿਖੇ ਬਸਤੀ ਬਾਵਾ ਖੇਲ ਦੀ ਨਹਿਰ ਵਿਚੋਂ ਇਕ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ ਸੀ। ਉਕਤ ਬੱਚੇ ਦੀ ਉਮਰ ਕਰੀਬ 6 ਮਹੀਨਿਆਂ ਦੀ ਦੱਸੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਲਾਸ਼ ਕਿਸੇ ਬੱਚੀ ਦੀ ਨਹੀਂ ਸਗੋਂ ਮੁੰਡੇ ਦੀ ਹੈ ਅਤੇ ਉਕਤ ਬੱਚੇ ਦੀ ਲਾਸ਼ ਨੂੰ ਉਸ ਦੇ ਮਾਪਿਆਂ ਨੇ ਹੀ ਨਹਿਰ ਵਿਚ ਸੁੱਟਿਆ ਸੀ। ਦਰਅਸਲ ਵਾਇਰਲ ਹੋ ਰਹੀ ਸੀ. ਸੀ. ਟੀ. ਵੀ. ਵੀਡੀਓ ਵਿਚ ਸਾਫ਼ ਹੋ ਗਿਆ ਹੈ ਕਿ ਉਕਤ ਬੱਚੇ ਦੀ ਲਾਸ਼ ਨੂੰ ਮਾਂ ਨੇ ਨਹਿਰ ਵਿਚ ਸੁੱਟਿਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵਾਪਰੀ ਇਸ ਘਟਨਾ ਸਬੰਧੀ ਸੂਚਨਾ ਮਿਲਦੇ ਹੀ 10 ਮਿੰਟਾਂ ਵਿਚ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਭਿੰਡਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਸਨ ਅਤੇ ਲੋਕਾਂ ਵੱਲੋਂ ਨਹਿਰ ਵਿਚੋਂ ਬਾਹਰ ਕੱਢੀ ਗਈ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ, ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਥਾਣਾ ਮੁਖੀ ਭਿੰਡਰ ਨੇ ਦੱਸਿਆ ਕਿ ਉਜਾਲਾ ਨਗਰ ਬਸਤੀ ਸ਼ੇਖ ਦੇ ਰਹਿਣ ਵਾਲੇ ਚੇਤਨ ਨਾਂ ਦੇ ਵਿਅਕਤੀ ਵੱਲੋਂ ਉਕਤ ਲਾਸ਼ ਨੂੰ ਨਹਿਰ ਵਿਚ ਵੇਖਿਆ ਗਿਆ ਸੀ। ਐੱਸ. ਐੱਚ. ਓ. ਨੇ ਕਿਹਾ ਕਿ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਬੱਚੇ ਨੂੰ ਦੁਪਹਿਰ 12.30 ਵਜੇ ਨਹਿਰ ਵਿਚ ਸੁੱਟ ਕੇ ਜਾਣ ਵਾਲੀ ਔਰਤ ਕੈਦ ਪਾਈ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਕਤ ਔਰਤ ਮੂਲ ਰੂਪ ਤੋਂ ਨੇਪਾਲ ਦੀ ਰਹਿਣ ਵਾਲੀ ਹੈ ਅਤੇ ਮਿੱਠੂ ਬਸਤੀ ਵਿਚ ਰਹਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹਾਈਵੇਅ 'ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ
ਬੱਚੇ ਦੇ ਪਰਿਵਾਰ ਤਕ ਪਹੁੰਚ ਕਰਨ ’ਤੇ ਮਾਂ-ਬਾਪ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੀ ਕਿਸੇ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਹ ਬਹੁਤ ਗ਼ਰੀਬ ਹਨ, ਜਿਸ ਕਾਰਨ ਉਹ ਬੱਚੇ ਨੂੰ ਜਲ ਪ੍ਰਵਾਹ ਕਰਨ ਲਈ ਕਿਸੇ ਦਰਿਆ ਆਦਿ ਤਕ ਨਹੀਂ ਲਿਜਾ ਸਕੇ, ਇਸ ਲਈ ਬਸਤੀ ਬਾਵਾ ਖੇਲ ਨਹਿਰ ਵਿਚ ਪਾਣੀ ਵੇਖ ਕੇ ਬੱਚੇ ਨੂੰ ਇਥੇ ਹੀ ਜਲ ਪ੍ਰਵਾਹ ਕਰ ਦਿੱਤਾ।
ਥਾਣਾ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਪੁਲਸ ਨੇ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿਚ ਰੱਖਵਾ ਦਿੱਤਾ ਹੈ। ਸਵੇਰੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਤਾਂਕਿ ਬਣਦੀਆਂ ਰਸਮਾਂ ਪੂਰੀਆਂ ਕਰਕੇ ਉਸ ਨੂੰ ਜਲ ਪ੍ਰਵਾਹ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਨਰਾਤਿਆਂ ਦੇ ਪਹਿਲੇ ਦਿਨ ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਨਹਿਰ 'ਚੋਂ ਮਿਲੀ ਬੱਚੀ ਦੀ ਲਾਸ਼, ਵੇਖ ਪੁਲਸ ਵੀ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ