ਚੰਡੀਗੜ੍ਹ ਹੋਏ ਗ੍ਰਨੇਡ ਹਮਲੇ ''ਚ ਵੱਡਾ ਖੁਲਾਸਾ, ਸਾਹਮਣੇ ਆਈਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ
Saturday, Sep 14, 2024 - 06:42 PM (IST)
ਚੰਡੀਗੜ੍ਹ- ਚੰਡੀਗੜ੍ਹ ਦੇ ਸੈਕਟਰ-10 'ਚ ਬੁੱਧਵਾਰ ਨੂੰ ਹੋਏ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਰੋਹਨ ਮਸੀਹ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਸੀ। ਪੁਲਸ ਨੇ ਉਸ ਕੋਲੋਂ 9 ਐੱਮ. ਐੱਮ. ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਇਹ ਹੋਰ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਜਿਸ ਦਾ ਨਾਮ ਵਿਸ਼ਾਲ ਹੈ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਸਬੰਧਤ ਹੈ। ਫਿਲਹਾਲ ਵਿਸ਼ਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਰੋਹਨ ਅੰਮ੍ਰਿਤਸਰ ਦੇ ਪਿੰਡ ਪਸ਼ਿਆਂ ਦਾ ਰਹਿਣ ਵਾਲਾ ਹੈ। ਘਟਨਾ ਵਿੱਚ ਵਰਤਿਆ ਗਿਆ ਹੈਂਡ ਗ੍ਰਨੇਡ ਮਿਲਟਰੀ ਗ੍ਰੇਡ ਦਾ ਹੈ ਅਤੇ ਇਸ ਦੀ ਵਰਤੋਂ ਪਾਕਿਸਤਾਨੀ ਫੌਜ ਕਰਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ
ਇਹ ਗ੍ਰੇਨੇਡ ਭਾਰਤੀ ਖੇਤਰ ਵਿੱਚ ਆਇਆ ਸੀ। ਇਸ ਤੋਂ ਬਾਅਦ ਗ੍ਰਨੇਡ ਮੁਲਜ਼ਮਾਂ ਤੱਕ ਪਹੁੰਚ ਗਿਆ। ਮੁਲਜ਼ਮ ਰੋਹਨ ਨੂੰ ਅੱਤਵਾਦੀ ਹੈਪੀ ਪਸ਼ੀਆਂ ਨੇ ਵਿੱਤੀ ਸਹਾਇਤਾ ਦਾ ਵਾਅਦਾ ਕਰਕੇ ਹਮਲੇ ਲਈ ਤਿਆਰ ਕੀਤਾ ਸੀ। ਹਮਲੇ ਤੋਂ ਬਾਅਦ ਰੋਹਨ ਖਟੜਾ ਪਹੁੰਚ ਗਿਆ ਅਤੇ ਦੂਰ ਦੇ ਰਿਸ਼ਤੇਦਾਰ ਦੀ ਮਾਸੀ ਦੇ ਘਰ ਠਹਿਰ ਗਿਆ ਅਤੇ ਫਿਰ ਜਲੰਧਰ ਚਲਾ ਗਿਆ। ਇਸ ਤੋਂ ਬਾਅਦ ਉਹ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਕੇ ਬੱਸ ਸਟੈਂਡ ਨੇੜੇ ਇਕ ਹੋਟਲ ਵਿਚ ਲੁੱਕ ਕੇ ਰਹਿ ਰਿਹਾ ਸੀ। ਜਦੋਂ ਉਹ ਸ਼ੁੱਕਰਵਾਰ ਸਵੇਰੇ ਹੋਟਲ ਤੋਂ ਨਿਕਲਿਆ ਤਾਂ SSOC ਨੇ ਉਸ ਨੂੰ ਫੜ ਲਿਆ। ਉਸ ਨੂੰ ਬਾਅਦ ਦੁਪਹਿਰ 3.30 ਵਜੇ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਮਲਾ ਆਈ. ਐੱਸ. ਆਈ ਵੱਲੋਂ ਕੀਤਾ ਗਿਆ ਸੀ । ਇਸ ਹਮਲੇ ਦੇ ਮਾਸਟਰਮਾਈਂਡ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ, ਪਾਕਿਸਤਾਨ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ- ਜਿਸਮ ਫਿਰੋਸ਼ੀ ਦਾ ਧੰਦਾ ਕਰਨ ਵਾਲਿਆਂ 'ਤੇ ਪੁਲਸ ਕੱਸ ਰਹੀ ਸ਼ਿਕੰਜਾ, ਫੜੇ ਗਏ ਮੁੰਡੇ-ਕੁੜੀਆਂ
ਆਈ. ਜੀ. ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅੱਤਵਾਦੀ ਮਾਡਿਊਲ ਕਿਸੇ ਖਾਸ ਵਿਅਕਤੀ (ਸੇਵਾਮੁਕਤ ਪੁਲਸ ਐੱਸ. ਪੀ.) ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਗਰੁੱਪ ਨੇ ਪਿਛਲੇ ਸਾਲ ਵੀ ਇਸੇ ਟਿਕਾਣੇ 'ਤੇ ਇਸੇ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾਈ ਸੀ। ਉਸ ਸਮੇਂ ਇਸ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਸ ਨੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਜੇ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਫਰੂਟੀ ਤਾਂ ਸਾਵਧਾਨ, ਹੋਸ਼ ਉਡਾਵੇਗੀ ਇਹ ਘਟਨਾ
ਰੋਹਨ 'ਤੇ ਪਹਿਲਾਂ ਵੀ ਕੇਸ ਦਰਜ
ਰੋਹਨ ਖਿਲਾਫ ਇਸਲਾਮਾਬਾਦ ਥਾਣੇ 'ਚ ਪਹਿਲਾਂ ਹੀ ਕੁੱਟਮਾਰ ਦਾ ਮਾਮਲਾ ਦਰਜ ਹੈ। ਉਹ ਦੋ ਸਾਲ ਪਹਿਲਾਂ ਰਾਮਦਾਸ ਕਸਬਾ ਦੇ ਪਿੰਡ ਪਾਸ਼ੀਆਂ ਤੋਂ ਅੰਮ੍ਰਿਤਸਰ ਆਇਆ ਸੀ ਅਤੇ ਲੱਕੜ ਦਾ ਕੰਮ ਕਰਦਾ ਸੀ। ਉਸ ਸਮੇਂ ਕੁਝ ਵਿਅਕਤੀਆਂ ਨਾਲ ਲੜਾਈ-ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਡੇਢ ਸਾਲ ਪਹਿਲਾਂ ਉਸ ਦੀ ਪਿੰਡ ਦੇ ਲੋਕਾਂ ਨਾਲ ਲੜਾਈ ਵੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8