ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

Wednesday, Aug 19, 2026 - 05:44 PM (IST)

ਚੰਡੀਗੜ੍ਹ 'ਚ 'ਪੈਟਰੋਲ ਦੇ ਲੰਗਰ' ਨੂੰ ਲੈ ਕੇ ਪਿਆ ਵੱਡਾ ਪੰਗਾ! ਪੁਲਸ ਨੇ ਕਰ 'ਤੀ ਕਾਰਵਾਈ

ਚੰਡੀਗੜ੍ਹ (ਵੈੱਬ ਡੈਸਕ, ਅੰਕੁਸ਼ ਮਹਾਜਨ) : ਚੰਡੀਗੜ੍ਹ ਦੇ ਸੈਕਟਰ-10 ਵਿਖੇ ਪੈਟਰੋਲ ਦਾ ਲੰਗਰ ਲਾਉਣ ਦਾ ਐਲਾਨ ਕਰਨ ਵਾਲੇ ਅੰਮ੍ਰਿਤਸਰ ਦੇ ਰਾਜਾ ਨਾਂ ਦੇ ਸ਼ਖ਼ਸ ਨੂੰ ਪੁਲਸ ਨੇ ਬੀਤੇ ਦਿਨ ਹਿਰਾਸਤ 'ਚ ਲੈ ਲਿਆ। ਪੁਲਸ ਰਾਜਾ ਨੂੰ ਸੈਕਟਰ-3 ਪੁਲਸ ਥਾਣੇ ਵਿਖੇ ਲੈ ਗਈ। ਹਾਲਾਂਕਿ ਪੁਲਸ ਨੇ ਬਾਅਦ 'ਚ ਉਸ ਨੂੰ ਛੱਡ ਦਿੱਤਾ। ਖ਼ਬਰਾਂ ਦੇ ਮੁਤਾਬਕ ਬਿਨਾਂ ਪਹਿਲਾਂ ਇਜਾਜ਼ਤ ਲਏ ਭਾਰੀ ਭੀੜ ਇਕੱਠੀ ਕਰਨ ਅਤੇ ਆਵਾਜਾਈ 'ਚ ਰੁਕਾਵਟ ਪਾਉਣ ਦੇ ਦੋਸ਼ 'ਚ ਰਾਜਾ ਅਤੇ ਉਸ ਦੇ ਕੁੱਝ ਸਾਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ।

ਇਹ ਵੀ ਪੜ੍ਹੋ : ਅਗਲੇ 3 ਘੰਟੇ ਬੇਹੱਦ ਭਾਰੀ! ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ, ਟ੍ਰਾਈਸਿਟੀ 'ਚ...
ਪੜ੍ਹੋ ਕੀ ਹੈ ਪੂਰਾ ਮਾਮਲਾ
ਦਰਅਸਲ ਰਾਜਾ ਨੇ ਐਲਾਨ ਕੀਤਾ ਸੀ ਕਿ 18 ਅਗਸਤ ਦੀ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ-10 'ਚ ਪੈਟਰੋਲ ਦਾ ਲੰਗਰ ਲਾਇਆ ਜਾਵੇਗਾ। ਇਸ ਯੋਜਨਾ ਤਹਿਤ ਦੋਪਹੀਆ ਵਾਹਨ ਚਾਲਕਾਂ ਨੂੰ 500 ਅਤੇ ਚਾਰਪਹੀਆ ਚਾਲਕਾਂ ਨੂੰ 1000 ਰੁਪਏ ਦਾ ਮੁਫ਼ਤ ਪੈਟਰੋਲ ਦਿੱਤਾ ਜਾਵੇਗਾ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਸੈਕਟਰ-10 ਸਥਿਤ ਪੈਟਰੋਲ ਪੰਪ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕ ਆਪਣੇ ਵਾਹਨਾਂ ਸਣੇ ਲੰਬੀਆਂ-ਲੰਬੀਆਂ ਕਤਾਰਾਂ 'ਚ ਲੱਗ ਗਏ। ਸ਼ਹਿਰ 'ਚ ਬੀਤੀ ਸ਼ਾਮ ਪਿਆ ਭਾਰੀ ਮੀਂਹ ਵੀ ਲੋਕਾਂ ਦੇ ਹੌਂਸਲੇ ਨੂੰ ਤੋੜ ਨਾ ਸਕਿਆ ਪਰ ਜਦੋਂ ਭੀੜ ਬੇਕਾਬੂ ਹੋ ਗਈ ਅਤੇ ਅਵਿਵਸਥਾ ਫੈਲਣ ਲੱਗੀ ਤਾਂ ਪੈਟਰੋਲ ਦੇ ਲੰਗਰ ਦਾ ਆਯੋਜਨ ਨਾ ਹੋ ਸਕਿਆ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਭਾਰੀ ਮੀਂਹ ਮਗਰੋਂ ਮਚੀ ਤਬਾਹੀ, ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਪੜ੍ਹੋ ਤਾਜ਼ਾ ਅਪਡੇਟ (ਤਸਵੀਰਾਂ)

ਰਾਜਾ ਨੇ ਇਸ ਪਿੱਛੇ ਮਾੜੇ ਮੌਸਮ ਦਾ ਹਵਾਲਾ ਦਿੱਤਾ। ਉਸ ਨੇ ਕਿਹਾ ਕਿ ਚੰਡੀਗੜ੍ਹ 'ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਇਸ ਮੌਸਮ 'ਚ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ, ਇਸ ਲਈ ਇਹ ਪ੍ਰੋਗਰਾਮ ਸ਼ੁੱਕਰਵਾਰ ਤੱਕ ਮੁਲਤਵੀ ਕੀਤਾ ਜਾ ਰਿਹਾ ਹੈ। ਇੰਨੀ ਦੂਰੋਂ-ਦੂਰੋਂ ਆਏ ਲੋਕਾਂ ਲਈ ਇਹ ਸਦਮਾ ਘੱਟ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੈਟਰੋਲ ਦੇ ਲੰਗਰ ਦਾ ਪ੍ਰੋਗਰਾਮ ਮੁਲਤਵੀ ਹੋ ਚੁੱਕਾ ਹੈ ਤਾਂ ਉਹ ਖ਼ਾਲੀ ਹੱਥ ਵਾਪਸ ਪਰਤਣ ਲਈ ਮਜਬੂਰ ਹੋ ਗਏ। ਪੈਟਰੋਲ ਪੰਪ ਦੇ ਆਸ-ਪਾਸ ਜਿਸ ਤਰ੍ਹਾਂ ਲੋਕਾਂ ਦਾ ਇਕੱਠ ਲੱਗਾ, ਉਸ ਕਾਰਨ ਸੜਕਾਂ 'ਤੇ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣ ਗਈ। ਵਿਵਸਥਾ ਵਿਗੜਦੀ ਦੇਖ ਕੇ ਚੰਡੀਗੜ੍ਹ ਪੁਲਸ ਤੁਰੰਤ ਹਰਕਤ 'ਚ ਆਈ ਅਤੇ ਵੱਡੀ ਕਾਰਵਾਈ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News